ਪਾਸਪੋਰਟ ਅਪੁਆਇੰਟਮੈਂਟ ਆਨਲਾਈਨ ਇੰਝ ਕਰੋ ਬੁੱਕ

ਦੇਸ਼ ਵਿਚ ਰਹਿਣ ਤੇ ਇਕ ਰਾਜ ਤੋਂ ਦੂਜੇ ਰਾਜ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਹੈ। ਭਾਰਤ ਤੋਂ ਬਾਹਰ ਦੂਜੇ ਦੇਸ਼ਾਂ ਵਿਚ ਜਾਣ ਲਈ ਪਾਸਪੋਰਟ ਜ਼ਰੂਰੀ ਹੈ। ਸਾਰੇ ਭਾਰਤੀ ਨਾਗਰਿਕਾਂ ਨੂੰ ਵੈਲਿਡ ਪਾਸਪੋਰਟ ਦੀ ਲੋੜ ਹੁੰਦੀ ਹੈ ਜੋ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ। ਪਾਸਪੋਰਟ ਐਕਟ 1967 ਤਹਿਤ ਭਾਰਤ ਸਰਕਾਰ ਵੱਖ-ਵੱਖ ਤਰ੍ਹਾਂ ਦੇ ਪਾਸਪੋਰਟ ਜਾਰੀ ਕਰਦੀ ਹੈ। ਡਿਜੀਟਲ ਯੁੱਗ ਵਿਚ ਹਰ ਕੰਮ ਇੰਟਰਨੈੱਟ ਰਾਹੀਂ ਫ਼ੋਨ ਜਾਂ ਲੈਪਟਾਪ ‘ਤੇ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਪਾਸਪੋਰਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਨਾ ਜ਼ਰੂਰੀ ਹੈ। ਤੁਸੀਂ ਅਪਾਇੰਟਮੈਂਟ ਬੁੱਕ ਕਰਨ ਲਈ ਆਨਲਾਈਨ ਫਾਰਮ ਜਮ੍ਹਾਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ‘ਤੇ ਆਉਣਾ ਹੋਵੇਗਾ।, ਇੱਥੇ ਤੁਹਾਨੂੰ ਪਾਸਪੋਰਟ ਲਈ ਅਪਲਾਈ ਕਰਨ ਲਈ ਪੋਰਟਲ ‘ਤੇ ਰਜਿਸਟਰ ਕਰਨਾ ਹੋਵੇਗਾ।, ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਪੋਰਟਲ ‘ਤੇ ਲਾਗਇਨ ਕਰਨਾ ਹੋਵੇਗਾ।, ਹੁਣ ਤੁਹਾਨੂੰ Apply for Fresh Passport ਜਾਂ Reissue of Passport ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।, ਹੁਣ ਤੁਹਾਨੂੰ ਫਾਰਮ ‘ਚ ਮੰਗੀ ਗਈ ਸਾਰੀ ਜਾਣਕਾਰੀ ਭਰ ਕੇ ਸਬਮਿਟ ਕਰਨੀ ਪਵੇਗੀ।, ਹੁਣ Pay and Schedule Appointment ‘ਤੇ ਕਲਿੱਕ ਕਰਨਾ ਹੋਵੇਗਾ। (ਅਜਿਹਾ ਕਰਨ ਲਈ ਪਾਸਪੋਰਟ ਸੇਵਾ ਕੇਂਦਰ ਵਿਖੇ ਅਪਾਇੰਟਮੈਂਟ ਲੈਣੀ ਪਵੇਗੀ), ਹੁਣ ਆਪਣਾ ਨੇੜਲਾ ਪਾਸਪੋਰਟ ਸੇਵਾ ਕੇਂਦਰ ਚੁਣੋ।, ਅਪਾਇੰਟਮੈਂਟ ਬੁਕਿੰਗ ਤੋਂ ਬਾਅਦ ਭੁਗਤਾਨ ਕਰਨਾ ਹੋਵੇਗਾ।, ਹੁਣ ਤੁਸੀਂ ਇਸ ਐਪਲੀਕੇਸ਼ਨ ਨੂੰ ਪ੍ਰਿੰਟ ਕਰ ਸਕਦੇ ਹੋ। ਇਸ ਐਪਲੀਕੇਸ਼ਨ ‘ਚ ਤੁਹਾਡਾ ਐਪਲੀਕੇਸ਼ਨ ਰੈਫਰੈਂਸ ਨੰਬਰ ਜਾਂ ਅਪਾਇੰਟਮੈਂਟ ਨੰਬਰ ਸ਼ਾਮਲ ਹੁੰਦਾ ਹੈ।ਪਾਸਪੋਰਟ ਲਈ ਹੁਣ ਪਾਸਪੋਰਟ ਸੇਵਾ ਕੇਂਦਰ ‘ਚ ਵਿਜ਼ਿਟ ਕਰਨਾ ਪਵੇਗਾ। ਅਪੁਆਇੰਟਮੈਂਟ ਦੀ ਡੇਟ ਦੇ ਦਿਨ ਹੀ ਤੁਹਾਨੂੰ ਪਾਸਪੋਰਟ ਲਈ ਪਾਸਪੋਰਟ ਸੇਵਾ ਕੇਂਦਰ ਜਾਣਾ ਪਵੇਗਾ। ਇਸ ਦਿਨ ਤੁਹਾਨੂੰ ਆਪਣੇ ਨਾਲ ਸਾਰੇ ਔਰਿਜਨਲ ਦਸਤਾਵੇਜ਼ (ਜਨਮ ਸਰਟੀਫਿਕੇਟ, ਆਈਡੀ ਪਰੂਫ, ਫੋਟੋ, ਐਡਰੈੱਸ ਪਰੂਫ, ਨਾਗਰਿਕਤਾ ਸਰਟੀਫਿਕੇਟ) ਨਾਲ ਲੈ ਕੇ ਜਾਣਾ ਹੋਵੇਗਾ। ਇੱਥੇ ਤੁਹਾਡੇ ਪਾਸਪੋਰਟ ਸੰਬੰਧੀ ਜਾਣਕਾਰੀ ਲਈ ਜਾਂਦੀ ਹੈ। ਵੈਰੀਫਿਕੇਸ਼ਨ ਤੋਂ ਬਾਅਦ ਇਹ ਪ੍ਰੋਸੈੱਸ ਪੂਰਾ ਹੁੰਦਾ ਹੈ। ਕੁਝ ਸਮੇਂ ਬਾਅਦ ਪਾਸਪੋਰਟ ਭਾਰਤੀ ਡਾਕ ਰਾਹੀਂ ਤੁਹਾਡੇ ਘਰ ਪਹੁੰਚ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ