Paytm ਫਾਸਟੈਗ ਨੂੰ ਲੈ ਕੇ NHAI ਦਾ ਵੱਡਾ ਫੈਸਲਾ ਸਿਰਫ਼ ਇਨ੍ਹਾਂ ਬੈਂਕਾਂ ਤੋਂ FASTag ਖਰੀਦਣ ਦੀ ਕੀਤੀ ਅਪੀਲ

Paytm ਫਾਸਟੈਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦਾ ਅਸਰ 2 ਕਰੋੜ ਯੂਜ਼ਰਜ਼ ਨੂੰ ਹੋਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਫਾਸਟੈਗ ਯੂਜ਼ਰਜ਼ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। NHAI ਨੇ ਸਿਰਫ 32 ਬੈਂਕਾਂ ਤੋਂ FASTag ਖਰੀਦਣ ਦੀ ਅਪੀਲ ਕੀਤੀ ਹੈ। ਪੇਟੀਐਮ ਪੇਮੈਂਟਸ ਬੈਂਕ ਦਾ ਨਾਂ ਇਸ ਵਿਚ ਸ਼ਾਮਲ ਨਹੀਂ ਹੈ। Paytm FASTag ਯੂਜ਼ਰਜ਼ ਨੂੰ ਹੁਣ ਇਕ ਨਵਾਂ FASTag ਖਰੀਦਣਾ ਹੋਵੇਗਾ ਕਿਉਂਕਿ Paytm Payments Bank ਹੁਣ FASTag ਸੁਵਿਧਾਵਾਂ ਪ੍ਰਦਾਨ ਕਰਨ ਲਈ ਰਜਿਸਟਰਡ ਨਹੀਂ ਹੈ। IHMCL ਨੇ ਕਿਹਾ ਹੈ ਕਿ ਫਾਸਟੈਗ ਨੂੰ ਸਿਰਫ 32 ਬੈਂਕਾਂ ਤੋਂ ਹੀ ਖਰੀਦਣਾ ਹੋਵੇਗਾ। ਇਸ ਵਿਚ ਪੇਟੀਐਮ ਪੇਮੈਂਟਸ ਬੈਂਕ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। FASTag ਖਰੀਦਣ ਲਈ ਪੇਟੀਐਮ ਪੇਮੈਂਟਸ ਬੈਂਕ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਿਨ੍ਹਾਂ ਲੋਕਾਂ ਨੇ ਪੇਟੀਐਮ ਟੈਗ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਸਰੰਡਰ ਕਰਨਾ ਹੋਵੇਗਾ ਤੇ ਰਜਿਸਟਰਡ ਬੈਂਕ ਤੋਂ ਨਵੇਂ ਟੈਗ ਖਰੀਦਣੇ ਹੋਣਗੇ।RBI ਨੇ Paytm Fastag ਬਾਰੇ ਕਿਹਾ ਸੀ ਕਿ 29 ਫਰਵਰੀ ਤੋਂ ਬਾਅਦ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਭਾਵ ਜੇਕਰ ਤੁਹਾਡੇ ਕੋਲ ਪੇਟੀਐਮ ਫਾਸਟੈਗ ਹੈ ਤਾਂ ਤੁਸੀਂ 29 ਫਰਵਰੀ ਤਕ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਲੈਣ-ਦੇਣ ‘ਤੇ ਰੋਕ ਲੱਗੇਗੀ। ਮੀਡੀਆ ਰਿਪੋਰਟਾਂ ਅਨੁਸਾਰ ਪੇਟੀਐਮ ਫਾਸਟੈਗ ਯੂਜ਼ਰਜ਼ ਮੁੜ ਆਪਣਾ ਟੈਗ ਸਰੈਂਡਰ ਕਰ ਸਕਦੇ ਹਨ ਤੇ ਟੈਗ ਨੂੰ ਕਿਸੇ ਹੋਰ ਬੈਂਕ ਤੋਂ ਖਰੀਦ ਸਕਦੇ ਹਨ। FASTags ਲਈ ਰਜਿਸਟਰਡ ਬੈਂਕਾਂ ‘ਚ ਏਅਰਟੈੱਲ ਪੇਮੈਂਟਸ ਬੈਂਕ, ਇਲਾਹਾਬਾਦ ਬੈਂਕ, ਏਯੂ ਸਮਾਲ ਫਾਈਨਾਂਸ ਬੈਂਕ, ਐਕਸਿਸ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਸਿਟੀ ਯੂਨੀਅਨ ਬੈਂਕ, ਕੋਸਮੌਸ ਬੈਂਕ, ਇਕਵਿਟਾਸ ਸਮਾਲ ਫਾਈਨਾਂਸ ਬੈਂਕ, ਫੈਡਰਲ ਬੈਂਕ ਸ਼ਾਮਲ ਹਨ। ਫਿਨੋ ਪੇਮੈਂਟਸ ਬੈਂਕ, HDFC ਬੈਂਕ, ICICI ਬੈਂਕ, IDBI ਬੈਂਕ, IDFC ਫਸਟ ਬੈਂਕ, ਇੰਡੀਅਨ ਬੈਂਕ, ਇੰਡਸਇੰਡ ਬੈਂਕ, J & K ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਨਾਗਪੁਰ ਨਾਗਰਿਕ ਸਹਿਕਾਰੀ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਰਸਵਤ ਬੈਂਕ, ਸਾਊਥ ਇੰਡੀਅਨ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਤ੍ਰਿਸ਼ੂਰ ਜ਼ਿਲ੍ਹਾ ਸਹਿਕਾਰੀ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਤੇ ਯੈੱਸ ਬੈਂਕ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਅਪਮਾਨਜਨਕ

– ਸੰਤਾਂ ‘ਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ...