AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਹੀ ਔਰਤ, ਦੁਨੀਆ ਦਾ ਪਹਿਲਾ ਅਜਿਹਾ ਮਾਮਲਾ

ਰਟੀਫਿਸ਼ੀਅਲ ਇੰਟੈਲੀਜੈਂਸ (AI) ਲੋਕਾਂ ਦੀ ਜ਼ਿੰਦਗੀ ਵਿਚ ‘ਤੇ ਇਸ ਹੱਦ ਤੱਕ ਹਾਵੀ ਹੋ ਗਿਆ ਹੈ ਕਿ ਲੋਕ ਹੁਣ AI ਨਾਲ ਵਿਆਹ ਕਰਨ ਲੱਗ ਪਏ ਹਨ। ਤੁਹਾਨੂੰ ਇਹ ਪੜ੍ਹ ਕੇ ਥੋੜ੍ਹਾ ਅਜੀਬ ਲੱਗੇਗਾ, ਪਰ ਇਹ ਸੱਚ ਹੈ ਕਿ ਇੱਕ ਸਪੈਨਿਸ਼ ਕਲਾਕਾਰ ਆਪਣੇ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਹੀ ਹੈ। ਇਹ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕੋਈ AI ਹੋਲੋਗ੍ਰਾਮ ਨਾਲ ਵਿਆਹ ਕਰਨ ਜਾ ਰਿਹਾ ਹੈ। ਕਲਾਕਾਰ ਦਾ ਨਾਂ ਐਲਿਸੀਆ ਫ੍ਰੇਮਿਸ ਹੈ ਜੋ ਏਆਈ-ਜਨਰੇਟਿਡ ਹੋਲੋਗ੍ਰਾਮ ਨਾਲ ਵਿਆਹ ਕਰਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ। ਉਸ ਨੇ ਆਪਣੇ ਵਿਆਹ ਲਈ ਜਗ੍ਹਾ ਪਹਿਲਾਂ ਹੀ ਬੁੱਕ ਕਰ ਲਈ ਹੈ। ਯੂਰੋਨਿਊਜ਼ ਦੀ ਰਿਪੋਰਟ ਮੁਤਾਬਕ ਵਿਆਹ ਦੀ ਰਸਮ ਇਸ ਸਾਲ ਰੋਟਰਡਮ ਦੇ ਇੱਕ ਮਿਊਜ਼ੀਅਮ ਵਿੱਚ ਹੋਣ ਜਾ ਰਹੀ ਹੈ। ਫਰੈਮਿਸ ਮੁਤਾਬਕ ਉਸ ਦੇ ਹੋਣ ਵਾਲੇ ਪਤੀ ਦਾ ਨਾਮ ਏਆਈਐਲਐਕਸ ਹੋਵੇਗਾ, ਜੋ ਉਸ ਦਾ ਆਪਣਾ ਏਆਈ ਹੋਲੋਗ੍ਰਾਮ ਹੈ। ਔਰਤ ਆਪਣੇ ਵਰਚੁਅਲ ਸਾਥੀ ਦੀ ਤਾਰੀਫ “ਥੋੜ੍ਹੇ ਜਿਹੇ ਗੁੰਝਲਦਾਰ ਲੌਜਿਸਟਿਕਸ ਦੇ ਨਾਲ ਇੱਕ ਮੱਧ-ਉਮਰ ਦੇ ਪੁਰਸ਼ ਹੋਲੋਗ੍ਰਾਮ” ਵਜੋੰ ਕਰਦੀ ਹੈ। ਰਿਪੋਰਟ ਮੁਤਾਬਕ ਫਰੈਮਿਸ ਦਾ ਵਿਆਹ ਕੋਈ ਰੋਮਾਂਟਿਕ ਨਹੀਂ ਹੈ, ਸਗੋਂ ਉਸ ਦੇ ਨਵੇਂ ਪ੍ਰਾਜੈਕਟ ‘ਹਾਈਬ੍ਰਿਡ ਕਪਲ’ ਦਾ ਹਿੱਸਾ ਹੈ, ਜਿਸ ‘ਚ ਉਹ ਏ.ਆਈ. ਦੀ ਉਮਰ ‘ਚ ਪਿਆਰ, ਨੇੜਤਾ ਅਤੇ ਪਛਾਣ ਦੀਆਂ ਸੀਮਾਵਾਂ ਨਾਲ ਐਕਸਪੈਰੀਮੈਂਟ ਕਰਨਾ ਚਾਹੁੰਦੀ ਹੈ। ਫ੍ਰੇਮਿਸ ਇਸ ਸਮੇਂ ਆਪਣੇ ਵਿਆਹ ਦੇ ਪਹਿਰਾਵੇ ਨੂੰ ਡਿਜ਼ਾਈਨ ਕਰ ਰਹੀ ਹੈ ਅਤੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਡਰੈੱਸ ਕੋਡ ਨੂੰ ਵੀ ਅੰਤਿਮ ਰੂਪ ਦੇ ਰਹੀ ਹੈ। ਫਰੇਮਿਸ ਦਾ ਵਿਆਹ ਇਸ ਸਾਲ ਮਈ ਜਾਂ ਜੂਨ ਵਿੱਚ ਰੋਟਰਡੈਮ ਦੇ ਡਿਪੋ ਬੋਇਜਮੈਨਸ ਵੈਨ ਬੇਨਿੰਗੇਨ ਮਿਊਜ਼ੀਅਮ ਵਿੱਚ ਹੋਵੇਗਾ। ਫਰੇਮਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਆਪਣੇ ਵਰਚੁਅਲ ਪਾਰਟਨਰ AILex ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਸਾਂਝਾ ਕਰੋ

ਪੜ੍ਹੋ