ਸੁਮਿਤ ਨਾਗਲ ਸਿਖਰਲੇ 100 ਖਿਡਾਰੀਆਂ ਵਿੱਚ ਸ਼ਾਮਲ

ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅੱਜ 23 ਸਥਾਨਾਂ ਦੇ ਫ਼ਾਇਦੇ ਨਾਲ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਏਟੀਪੀ ਸਿੰਗਲਜ਼ ਦਰਜਾਬੰਦੀ ਦੇ ਸਿਖਰਲੇ 100 ਵਿੱਚ ਥਾਂ ਬਣਾ ਲਈ ਹੈ। ਬੀਤੇ ਦਿਨੀਂ ਚੇਨੱਈ ਓਪਨ ਚੈਲੇਂਜਰ ਵਿੱਚ ਮਿਲੀ ਜਿੱਤ ਨਾਲ ਨਾਗਲ ਹਾਲੀਆ ਸਿੰਗਲਜ਼ ਦਰਜਾਬੰਦੀ ਵਿੱਚ 98ਵੇਂ ਸਥਾਨ ’ਤੇ ਪਹੁੰਚ ਗਿਆ ਜਦੋਂਕਿ ਸਰਬੀਆ ਦਾ ਸਟਾਰ ਨੋਵਾਕ ਜੋਕੋਵਿਚ ਚੋਟੀ ’ਤੇ ਕਾਬਜ਼ ਹੈ। ਪਿਛਲੇ ਮਹੀਨੇ ਨਾਗਲ ਗਰੈਂਡਸਲੈਮ ਵਿੱਚ 35 ਸਾਲ ਵਿੱਚ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਸ ਨੇ ਪਹਿਲੇ ਗੇੜ ਵਿੱਚ ਦੁਨੀਆਂ ਦੇ 27ਵੇਂ ਨੰਬਰ ਦੇ ਕਜ਼ਾਖ਼ਸਤਾਨ ਦੇ ਅਲੈਕਜ਼ੈਂਡਰ ਬੁਬਲਿਕ ਨੂੰ ਹਰਾ ਕੇ ਉਲਟ-ਫੇਰ ਕੀਤਾ ਸੀ, ਹਾਲਾਂਕਿ ਦੂਸਰੇ ਗੇੜ ਵਿੱਚ ਚੀਨ ਦੇ ਜੁਨਚੇਂਗ ਸ਼ਾਂਗ ਤੋਂ ਹਾਰ ਗਿਆ ਸੀ। 2019 ਵਿੱਚ ਪ੍ਰਜਨੇਸ਼ ਗੁਣੇਸ਼ਵਰਨ ਦੇ ਸਿਖਰਲੇ 100 ਵਿੱਚ ਪਹੁੰਚਣ ਮਗਰੋਂ ਨਾਗਲ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...