ਮੁੰਗੀ ਦੀ ਦਾਲ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ ਜਿਵੇਂ ਕਿ ਮੁੰਗੀ ਦੀ ਚਾਟ, ਸਪਾਉਟ ਅਤੇ ਸਬਜ਼ੀ ਬਣਾਉਣਾ। ਇਹ ਦਾਲ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਰਦੀਆਂ ਵਿਚ ਵੀ ਸਰੀਰ ਨੂੰ ਗਰਮ ਰਖਦੀ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਸਰਦੀਆਂ ’ਚ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਹਰੀ ਮੁੰਗੀ ਦੀ ਦਾਲ ਖਾਣ ਨਾਲ ਜ਼ੁਕਾਮ, ਖੰਘ ਅਤੇ ਫਲੂ ਤੋਂ ਬਚਾਅ ਰਹਿੰਦਾ ਹੈ ਇਹ ਆਸਾਨੀ ਨਾਲ ਪਚ ਜਾਂਦੀ ਹੈ। ਆਉ ਜਾਣਦੇ ਹਾਂ ਸਰਦੀਆਂ ਵਿਚ ਹਰੀ ਮੁੰਗੀ ਦੀ ਦਾਲ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:ਮੁੰਗ ਦੀ ਦਾਲ ਫ਼ਾਈਬਰ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਦਿਲ ਲਈ ਜ਼ਰੂਰੀ ਹੈ। ਫ਼ਾਈਬਰ ਕੈਲੇਸਟਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜਦੋਂ ਕਿ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਰੀ ਮੁੰਗੀ ਦੀ ਦਾਲ ’ਚ ਫ਼ੈਟ ਅਤੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜੋ ਦਿਲ ਨੂੰ ਲੰਮੇ ਸਮੇਂ ਤਕ ਸਿਹਤਮੰਦ ਰਖਦੀ ਹੈ।ਜੇਕਰ ਤੁਸੀਂ ਵੀ ਸਰਦੀਆਂ ’ਚ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਮੁੰਗੀ ਦੀ ਦਾਲ ਨੂੰ ਅਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ। ਮੁੰਗ ਦੀ ਦਾਲ ’ਚ ਮੌਜੂਦ ਪ੍ਰੋਟੀਨ ਅਤੇ ਫ਼ਾਈਬਰ ਭਾਰ ਘਟਾਉਣ ’ਚ ਮਦਦ ਕਰਦੇ ਹਨ। ਪ੍ਰੋਟੀਨ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਬਣਾਈ ਰੱਖਣ ਵਿਚ ਮਦਦ ਕਰਦਾ ਹੈ, ਜਦੋਂ ਕਿ ਫ਼ਾਈਬਰ ਤੁਹਾਨੂੰ ਲੰਮੇ ਸਮੇਂ ਲਈ ਭਰਪੂਰ ਰਖਦਾ ਹੈ। ਮੁੰਗੀ ਦੀ ਦਾਲ ਵਿਚ ਕੈਲੋਰੀ ਵੀ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਵਿਚ ਮਦਦ ਕਰਦੀ ਹੈ। ਇਹ ਸਰਦੀਆਂ ਵਿਚ ਬਹੁਤ ਸਾਰੇ ਲੋਕਾਂ ਵਿਚ ਵੱਧ ਜਾਂਦਾ ਹੈ। ਅਜਿਹੇ ’ਚ ਮੁੰਗੀ ਦੀ ਦਾਲ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਮੁੰਗ ਦੀ ਦਾਲ ’ਚ ਫ਼ਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਨਾ ਸਿਰਫ਼ ਪੇਟ ਨੂੰ ਸਾਫ਼ ਕਰਨ ’ਚ ਮਦਦ ਕਰਦਾ ਹੈ। ਮੁੰਗੀ ਦੀ ਦਾਲ ਵਿਚ ਪ੍ਰੀਬਾਇਉਟਿਕਸ ਵੀ ਮਿਲ ਜਾਂਦੇ ਹਨ, ਜੋ ਅੰਤੜੀਆਂ ਵਿਚ ਗੁੜ ਦੇ ਬੈਕਟੀਰੀਆ ਨੂੰ ਵੀ ਵਧਾਉਂਦੇ ਹਨ। ਮੁੰਗੀ ਦੀ ਦਾਲ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਲੰਮੇ ਸਮੇਂ ਤਕ ਠੀਕ ਰਹਿੰਦਾ ਹੈ।