ਹੁਣ ਮਨੁੱਖੀ ਸਰੀਰ ਦੇ ਤਾਪਮਾਨ ਨਾਲ ਚਾਰਜ ਹੋਣਗੇ ਬਿਜਲਈ ਉਪਕਰਨ, ਵਿਗਿਆਨੀਆਂ ਨੇ ਵਿਕਸਤ ਕੀਤੀ ਤਕਨੀਕ

ਜੇ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਮੋਬਾਈਲ ਫੋਨ, ਈਅਰਫੋਨ, ਲੈਪਟਾਪ, ਐਂਡਰਾਇਡ ਆਦਿ ਉਪਕਰਨਾਂ ਨੂੰ ਚਾਰਜ ਕਰਨ ਦੀ ਚਿੰਤਾ ਨਹੀਂ ਰਹੇਗੀ। ਨਾ ਹੀ ਤੁਹਾਨੂੰ ਇਨ੍ਹਾਂ ਦੇ ਚਾਰਜਰ ਜਾਂ ਪਾਵਰ ਬੈਂਕ ਨਾਲ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਤਰ੍ਹਾਂ ਦੇ ਘੱਟ ਬਿਜਲੀ ਖਪਤ ਵਾਲੇ ਬਿਜਲਈ ਉਪਕਰਨ ਤੁਹਾਡੇ ਸਰੀਰ ਦੇ ਤਾਪ (ਊਰਜਾ) ਨਾਲ ਹੀ ਚਾਰਜ ਹੋ ਸਕਣਗੇ। ਆਈਆਈਟੀ ਮੰਡੀ ਦੇ ਸਕੂਲ ਆਫ ਫਿਜ਼ੀਕਲ ਸਾਇੰਸ ’ਚ ਥਰਮੋਇਲੈਕਟ੍ਰਿਕ ਮਡਿਊਲ ਵਿਕਸਤ ਕੀਤਾ ਹੈ। ਮਨੁੱਖੀ ਛੋਹ ਨਾਲ ਹੀ ਇਹ ਉਪਕਰਨ ਚਾਰਜ ਹੋਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਫਿਰ ਬਿਜਲਈ ਉਪਕਰਨ ਦੀ ਬੈਟਰੀ ਨੂੰ ਚਾਰਜ ਕੀਤਾ ਜਾ ਸਕਦਾ ਹੈ। ਆਈਆਈਟੀ ਮੰਡੀ ਦੇ ਸਹਾਇਕ ਪ੍ਰੋਫੈਸਰ ਅਜੈ ਸੋਨੀ ਦੇ ਨਿਰਦੇਸ਼ਨ ’ਚ ਸਕੂਲ ਆਫ ਫਿਜ਼ੀਕਲ ਸਾਇੰਸ ਦੇ ਖੋਜਾਰਥੀਆਂ ਨੇ ਇਹ ਤਕਨੀਕ ਵਿਕਸਤ ਕੀਤੀ ਹੈ। ਇਸ ਦਾ ਪ੍ਰਕਾਸ਼ਨ ਜਰਮਨ ਕੈਮੀਕਲ ਸੁਸਾਇਟੀ ਦੇ ਨਾਮੀ ਜਨਰਲ ਐਂਜਵੇਂਟੇ ਕੇਮੀ (ਐਪਲਾਈਡ ਕੈਮਿਸਟਰੀ) ’ਚ ਹੋ ਚੁੱਕਿਆ ਹੈ। ਇਸ ਥਰਮੋਇਲੈਕਟ੍ਰਿਕ ਮਡਿਊਲ ਦੀ ਕੀਮਤ 200 ਤੋਂ 500 ਰੁਪਏ ਤੱਕ ਹੋਵੇਗੀ। ਇਸ ਨੂੰ ਆਪਣੇ ਗੁੱਟ ’ਤੇ ਘੜੀ ਦੀ ਤਰ੍ਹਾਂ ਪਹਿਨਣਾ ਪਵੇਗਾ। ਥਰਮੋਇਲੈਕਟ੍ਰਿਕ ਮਡਿਊਲ ਨਾਲ ਇਲੈਕਟ੍ਰਾਨਿਕ ਗੈਜੇਟ ਨੂੰ ਚਾਰਜ ਕਰਨ ਲਈ ਕਿਸੇ ਤਰ੍ਹਾਂ ਦੀ ਤਾਰ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਬਿਜਲਈ ਉਪਕਰਨ ’ਚ ਇਕ ਛੋਟੀ ਡਿਵਾਈਸ ਲੱਗੇਗੀ। ਇਸ ਤੋਂ ਬਾਅਦ ਇਲੈਕਟ੍ਰਾਨਿਕ ਉਪਕਰਨ ਹੱਥ ’ਚ ਫੜਨ, ਗੋਦ ਜਾਂ ਜੇਬ ’ਚ ਰੱਖਣ ’ਤੇ ਥਰਮੋਇਲੈਕਟ੍ਰਿਕ ਮਡਿਊਲ ਨਾਲ ਚਾਰਜ ਕੀਤੇ ਜਾ ਸਕਣਗੇ। ਇਸ ਤਕਨੀਕ ਨੂੰ ਵਿਕਸਤ ਕਰਨ ਲਈ ਆਈਆਈਟੀ ਮੰਡੀ ਦੀ ਟੀਮ ਨੇ ਸਿਲਵਰ ਟੈਲਿਊਰਾਈਡ ਨੈਨੋਵਾਇਰ ਦਾ ਪ੍ਰਯੋਗ ਕੀਤਾ ਹੈ। ਇਸ ਤਕਨੀਕ ’ਚ ਪਾਲੀਵਿਨਾਈਲਿਡੀਨ ਫਲੋਰਾਈਡ ਝਿੱਲੀ ’ਤੇ ਸਿਲਵਰ ਟੈਲਿਊਰਾਈਡ ਨੈਨੋਵਾਇਰ ਯੁਕਤ ਲਚਕੀਲਾ ਬਿਜਲਈ ਉਪਕਰਨ ਮਨੁੱਖੀ ਛੋਹ ’ਤੇ ਮਹੱਤਵਪੂਰਨ ਆਊਟਪੁੱਟ ਵੋਲਟੇਜ ਦੇਣਾ ਸ਼ੁਰੂ ਕਰਦਾ ਹੈ। ਪਾਲੀਵਿਨਾਈਲਿਡੀਨ ਫਲੋਰਾਈਡ ਝਿੱਲੀ ਦੀ ਵਰਤੋਂ ਥਰਮਲ ਸਥਿਰਤਾ, ਰਸਾਇਣਕ ਪ੍ਰਕਿਰਿਆ ਤੇ ਬਿਹਤਰੀਨ ਯੰਤਰਿਕ ਸ਼ਕਤੀ ਲਈ ਕੀਤਾ ਜਾਂਦਾ ਹੈ। ਸਿਲਵਰ ਟੈਲਿਊਰਾਈਡ ਨੈਨੋਵਾਇਰ ਮਨੁੱਖ ਦੇ ਸਰੀਰ ਦੇ ਤਾਪ ਨੂੰ ਬਿਜਲੀ ’ਚ ਪਰਿਵਰਤਤ ਕਰਨ ਦਾ ਕੰਮ ਕਰਦਾ ਹੈ। ਇਸ ਤਕਨੀਕ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਬਿਜਲਈ ਉਪਕਰਨ ਦੀ ਬੈਟਰੀ ਖ਼ਤਮ ਹੋਣ ਦੇ ਡਰ ਤੋਂ ਛੁਟਕਾਰਾ ਮਿਲੇਗਾ। ਘੱਟ ਬਿਜਲੀ ਖਪਤ ਵਾਲੇ ਬਿਜਲਈ ਉਪਕਰਨਾਂ ਨੂੰ ਚਾਰਜ ਕਰਨਾ ਹੁਣ ਸਮੱਸਿਆ ਨਹੀਂ ਰਹੇਗਾ। ਇਹ ਹੁਣ ਮਨੁੱਖ ਦੇ ਸਰੀਰ ਦੀ ਊਰਜਾ ਨਾਲ ਚਾਰਜ ਹੋਣਗੇ। ਇਸ ਲਈ ਆਈਆਈਟੀ ਮੰਡੀ ’ਚ ਤਕਨੀਕ ਵਿਕਸਤ ਕੀਤੀ ਗਈ ਹੈ। ਅਜੈ ਸੋਨੀ, ਸਹਾਇਕ ਪ੍ਰੋਫੈਸਰ, ਸਕੂਲ ਆਫ ਫਿਜ਼ੀਕਲ ਸਾਇੰਸ, ਆਈਆਈਟੀ ਮੰਡੀ

ਸਾਂਝਾ ਕਰੋ

ਪੜ੍ਹੋ

ਨਵੇਂ ਪੈਨ ਕਾਰਡ ਕਿਊ.ਆਰ. ਕੋਡ ਨਾਲ ਲੈਸ

ਨਵੀਂ ਦਿੱਲੀ, 27 ਨਵੰਬਰ – ਸਰਕਾਰ ਨੇ ਟੈਕਸਦਾਤਾਵਾਂ ਨੂੰ ਕਿਊ.ਆਰ...