ਸਤੀਸ਼-ਆਦਯਾ ਨੇ ਮਿਕਸਡ ਡਬਲਜ਼ ਤੇ ਸਾਈ-ਕ੍ਰਿਸ਼ਨਾ ਨੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ

ਸਤੀਸ਼ ਕੁਮਾਰ ਕਰੁਣਾਕਰਨ ਤੇ ਆਦਯਾ ਵਰਿਯਾਥ ਦੀ ਮਿਕਸਡ ਜੋੜੀ ਨੇ ਇਰਾਨ ਦੇ ਯਜ਼ਦ ਵਿੱਚ ‘32ਵੇਂ ਇਰਾਨ ਫਜਰ ਕੌਮਾਂਤਰੀ ਚੈਲੇਂਜ’ ਬੈਡਮਿੰਟਨ ਵਿੱਚ ਸਾਥੀ ਭਾਰਤੀਆਂ ਬੀ ਸੁਮਿਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੂੰ ਹਰਾ ਕੇ ਖਿਤਾਬ ਜਿੱਤਿਆ। ਸ਼ਨਿਚਰਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿੱਚ ਸਤੀਸ਼ ਅਤੇ ਆਦਯਾ ਦੀ ਜੋੜੀ ਨੇ 22-20, 21-14 ਨਾਲ ਜਿੱਤ ਦਰਜ ਕੀਤੀ। ਕੇ ਸਾਈ ਪ੍ਰਤੀਕ ਅਤੇ ਕ੍ਰਿਸ਼ਨਾ ਪ੍ਰਸਾਦ ਗਰਾਗਾ ਨੇ ਐਤਵਾਰ ਨੂੰ ਫਾਈਨਲ ਵਿੱਚ ਮੈਕਸਿਕੋ ਦੇ ਜਾਬ ਕੈਸਿਟਲੋ ਅਤੇ ਲੁਈਸ ਅਰਮਾਂਡੋ ਮੋਂਟੋਯਾ ਦੀ ਜੋੜੀ ਨੂੰ 21-18, 21-19 ਨਾਲ ਹਰਾ ਕੇ ਪੁਰਸ਼ ਡਬਲਜ਼ ਵਰਗ ਦਾ ਖਿਤਾਬ ਜਿੱਤਿਆ। ਹਾਲਾਂਕਿ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਤੀਸ਼ ਨੂੰ ਹਾਂਗਕਾਂਗ ਦੇ ਗੁਯੇਨ ਹਾਈ ਡਾਂਗ ਤੋਂ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...