IPL 2024 ਤੋਂ ਪਹਿਲਾਂ ਆਸ਼ੀਰਵਾਦ ਲੈਣ ਲਈ ਮਾਂ ਦੇਵਰੀ ਦੇ ਮੰਦਰ ਪਹੁੰਚੇ MS Dhoni, ਸਰਜਰੀ ਤੋਂ ਬਾਅਦ ਨਵੇਂ ਸੀਜ਼ਨ ‘ਚ ਜਿੱਤ ਦੇ ਟੀਚੇ ਨਾਲ ਕਰਨਗੇ ਵਾਪਸੀ

ਸਾਰੀਆਂ ਟੀਮਾਂ ਹੌਲੀ-ਹੌਲੀ IPL 2024 ਲਈ ਆਪਣੀਆਂ ਅੰਤਿਮ ਤਿਆਰੀਆਂ ਵੱਲ ਵੱਧ ਰਹੀਆਂ ਹਨ। ਇਸ ਦੌਰਾਨ 2023 ਸੀਜ਼ਨ ਦੀ ਜੇਤੂ ਟੀਮ ਦੇ ਕਪਤਾਨ ਐੱਮਐੱਸ ਧੋਨੀ ਆਉਣ ਵਾਲੇ ਸੀਜ਼ਨ ਲਈ ਆਸ਼ੀਰਵਾਦ ਲੈਣ ਲਈ 5 ਫਰਵਰੀ ਨੂੰ ਤਮਾਡ ਦੇ ਮਾਂ ਦੇਵਰੀ ਮੰਦਰ ਪਹੁੰਚੇ।ਗੋਡੇ ਦੀ ਸਰਜਰੀ ਤੋਂ ਬਾਅਦ ਧੋਨੀ ਅਗਲੇ ਸੀਜ਼ਨ ‘ਚ ਜਿੱਤ ਦੇ ਟੀਚੇ ਨਾਲ ਵਾਪਸੀ ਕਰਨਗੇ। ਨਵੇਂ ਸੀਜ਼ਨ ਤੋਂ ਪਹਿਲਾਂ ਧੋਨੀ ਨੂੰ ਆਪਣੇ ਜੱਦੀ ਸ਼ਹਿਰ ਰਾਂਚੀ ਦੇ ਨੇੜੇ ਸਥਿਤ ਮਾਂ ਦੇਵਰੀ ਮੰਦਰ ਜਾਂਦਿਆਂ ਦੇਖਿਆ ਗਿਆ। ਧੋਨੀ ਦੀ ਮੰਦਰਾਂ ਨਾਲ ਖ਼ਾਸ ਆਸਤਾ ਜੁੜੀ ਹੋਈ ਹੈ ਤੇ ਉਹ ਅਕਸਰ ਮੰਦਰਾਂ ‘ਚ ਜਾ ਕੇ ਆਸ਼ੀਰਵਾਦ ਲੈਂਦੇ ਹਨ। ਹੁਣ ਜੇ IPL ਦੀ ਗੱਲ ਕਰੀਏ ਤਾਂ ਧੋਨੀ ਇਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹਨ। ਧੋਨੀ ਨੇ IPL 2023 ਦਾ ਪੂਰਾ ਸੀਜ਼ਨ ਗੋਡੇ ‘ਤੇ ਪੱਟੀ ਬੰਨ੍ਹ ਕੇ ਖੇਡਿਆ ਹੈ। ਧੋਨੀ ਨੇ ਆਪਣੀ ਕਪਤਾਨੀ ‘ਚ ਚੇਨਈ ਸੁਪਰ ਕਿੰਗਜ਼ ਨੂੰ ਪੰਜਵੀਂ ਵਾਰ ਆਈਪੀਐੱਲ ਦਾ ਖਿਤਾਬ ਜਿਤਾਇਆ ਹੈ। ਇਸ ਨਾਲ ਧੋਨੀ ਨੇ ਪੰਜ ਖਿਤਾਬ ਜਿੱਤ ਕੇ ਰੋਹਿਤ ਸ਼ਰਮਾ ਦੀ ਬਰਾਬਰੀ ਕੀਤੀ। ਟੀ-20 ‘ਚ ਧੋਨੀ ਦੀ ਕਪਤਾਨੀ ਦੀ ਖਾਸੀਅਤ ਕਿਸੇ ਤੋਂ ਲੁਕੀ ਨਹੀਂ ਹੈ। ਧੋਨੀ ਨੇ ਆਪਣੀ ਕਪਤਾਨੀ ‘ਚ ਭਾਰਤ ਨੂੰ ਟੀ-20 ਵਿਸ਼ਵ ਕੱਪ ਵੀ ਜਿਤਾਇਆ ਹੈ। ਇਸ ਦੌਰਾਨ ਧੋਨੀ ਆਪਣੀ ਫਿਟਨੈੱਸ ‘ਤੇ ਵੀ ਖਾਸ ਧਿਆਨ ਦਿੰਦੇ ਹਨ। ਹਾਲ ਹੀ ‘ਚ ਕੁਝ ਦਿਨ ਪਹਿਲਾਂ ਧੋਨੀ ਦੀ CSK ਟੀਮ ਨਾਲ ਦੀਪਕ ਚਾਹਰ ਨੇ ਦੱਸਿਆ ਸੀ ਕਿ ਧੋਨੀ 2-3 ਸਾਲ ਹੋਰ IPL ‘ਚ ਖੇਡ ਸਕਦੇ ਹਨ। ਉਨ੍ਹਾਂ ਦੱਸਿਆ ਕਿ ਧੋਨੀ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਹਨ। ਹੁਣ ਪ੍ਰਸ਼ੰਸਕ ਇਸ IPL ‘ਚ ਧੋਨੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਬੇਤਾਬ ਹਨ। ਧੋਨੀ ਨੇ ਪਿਛਲੇ ਆਈਪੀਐਲ ਵਿੱਚ ਟਰਾਫੀ ਜਿੱਤਣ ਤੋਂ ਬਾਅਦ ਅਗਲੇ ਸੀਜ਼ਨ ਵਿੱਚ ਵਾਪਸੀ ਦਾ ਐਲਾਨ ਕੀਤਾ ਸੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...