ਜਾਣੋ ਪਪੀਤੇ ਦੇ ਬੀਜਾਂ ਦੇ ਕੀ ਹਨ ਫ਼ਾਇਦੇ..

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਪਪੀਤੇ ਦੇ ਬੀਜਾਂ (papaya seeds) ਨੂੰ ਕੱਟਣ ਤੋਂ ਬਾਅਦ ਸੁੱਟ ਦਿੰਦੇ ਹਨ ਪਰ ਜਦੋਂ ਤੁਸੀਂ ਇਸ ਦੇ ਫ਼ਾਇਦਿਆਂ ਬਾਰੇ ਜਾਣੂ ਹੋ ਜਾਵੋਗੇ ਤਾਂ ਤੁਸੀਂ ਅਜਿਹਾ ਕਰਨ ਦੀ ਗ਼ਲਤੀ ਭੁੱਲ ਕੇ ਵੀ ਨਹੀਂ ਕਰੋਗੇ। ਪਪੀਤੇ ਦੇ ਬੀਜ ਸਿਹਤ ਦਾ ਖਜ਼ਾਨਾ ਹਨ। ਪਪੀਤੇ ਦੇ ਬੀਜਾਂ ‘ਚ ਮੈਗਨੀਸ਼ੀਅਮ, ਫਾਸਫੋਰਸ, ਪ੍ਰੋਟੀਨ ਅਤੇ ਕੈਲਸ਼ੀਅਮ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ ‘ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਪਪੀਤੇ ਵਾਂਗ ਇਸ ਦੇ ਬੀਜ ਵੀ ਪਾਚਨ ਤੰਤਰ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੇਕਰ ਪਪੀਤੇ ਦੇ ਬੀਜਾਂ ਨੂੰ ਰੋਜ਼ਾਨਾ ਦੀ ਖੁਰਾਕ ‘ਚ ਸ਼ਾਮਲ ਕੀਤਾ ਜਾਵੇ ਤਾਂ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਪਪੀਤੇ ਦੇ ਬੀਜਾਂ ਦੀ ਵਰਤੋਂ ਕਰਨ ਲਈ, ਤੁਸੀਂ ਉਨ੍ਹਾਂ ਨੂੰ ਸੁਕਾ ਕੇ ਪਾਊਡਰ ਬਣਾ ਸਕਦੇ ਹੋ। ਪਪੀਤੇ ਦੇ ਬੀਜਾਂ ‘ਚ ਐਂਟੀਬੈਕਟੀਰੀਅਲ ਮੌਜੂਦ ਹੁੰਦੇ ਹਨ, ਜਿਸ ਨਾਲ ਫੂਡ ਪੁਆਇਜ਼ਨਿੰਗ ਦੀ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਪਪੀਤੇ ਦੇ ਬੀਜਾਂ ‘ਚ ਮੌਜੂਦ ਫਾਈਬਰ ਢਿੱਡ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਪਪੀਤੇ ਦੇ ਬੀਜਾਂ ਦਾ ਪਾਊਡਰ ਲੀਵਰ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਪਪੀਤੇ ਦੇ ਬੀਜ ਜ਼ੁਕਾਮ ਅਤੇ ਫਲੂ ਅਤੇ ਹੋਰ ਮੌਸਮੀ ਬੀਮਾਰੀਆਂ ‘ਚ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਇਹ ਦਿਲ ਦੇ ਰੋਗਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਪਪੀਤੇ ਦੇ ਬੀਜ ਹਾਰਟ ਅਟੈਕ ਦਾ ਖ਼ਤਰਾ ਘੱਟ ਕਰਦੇ ਹਨ ਅਤੇ ਬੀ. ਪੀ. ਵੀ ਕੰਟਰੋਲ ‘ਚ ਰਹਿੰਦਾ ਹੈ। ਜੇਕਰ ਤੁਸੀਂ ਭਾਰ ਵਧਣ ਤੋਂ ਪਰੇਸ਼ਾਨ ਹੋ ਤਾਂ ਪਪੀਤੇ ਦੇ ਬੀਜ ਫ਼ਾਇਦੇਮੰਦ ਹੋ ਸਕਦੇ ਹਨ। ਇਸ ਦੇ ਭਾਰ ਨੂੰ ਕੰਟਰੋਲ ਕਰਨਾ ਬਹੁਤ ਆਸਾਨ ਹੈ। ਇਸ ਨੂੰ ਸਿਹਤਮੰਦ ਵਿਕਲਪ ਵੀ ਮੰਨਿਆ ਜਾਂਦਾ ਹੈ। ਪਪੀਤੇ ਦੇ ਬੀਜਾਂ ਦੀ ਮਦਦ ਨਾਲ ਸਰੀਰ ਦੀ ਚਰਬੀ ਆਸਾਨੀ ਨਾਲ ਢਲ ਜਾਂਦੀ ਹੈ। ਪਪੀਤੇ ਦੇ ਬੀਜ ਕਿਡਨੀ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦੇ ਹਨ। ਇਸ ਦੀ ਮਦਦ ਨਾਲ ਇਹ ਕਿਡਨੀ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣੀ ਕਿਡਨੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 7 ਵਾਰ ਪਪੀਤੇ ਦੇ 7 ਬੀਜ ਖਾਓ। ਇਨ੍ਹਾਂ ਨੂੰ ਚਬਾ ਕੇ ਖਾਣ ਨਾਲ ਕਾਫੀ ਫ਼ਾਇਦਾ ਮਿਲਦਾ ਹੈ।

ਸਾਂਝਾ ਕਰੋ

ਪੜ੍ਹੋ