ਵਿਸ਼ਾਖਾਪਟਨਮ ਦੂਜਾ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੱਕ ਇੰਗਲੈਂਡ ਖ਼ਿਲਾਫ਼ ਭਾਰਤ 2 ਵਿਕਟਾਂ ’ਤੇ 103 ਦੌੜਾਂ

ਯਸ਼ਸਵੀ ਜੈਸਵਾਲ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੱਕ ਦੋ ਵਿਕਟਾਂ ‘ਤੇ 103 ਦੌੜਾਂ ਬਣਾ ਲਈਆਂ ਹਨ। ਜੈਸਵਾਲ 92 ਗੇਂਦਾਂ ਵਿੱਚ 51 ਦੌੜਾਂ ਬਣਾਉਣ ਤੋਂ ਬਾਅਦ ਖੇਡ ਰਿਹਾ ਹੈ। ਕਪਤਾਨ ਰੋਹਿਤ ਸ਼ਰਮਾ 14 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ੁਭਮਨ ਗਿੱਲ 34 ਦੌੜਾਂ ਬਣਾ ਕੇ ਆਊਟ ਹੋਏ। ਜੈਸਵਾਲ ਦੇ ਨਾਲ ਸ਼੍ਰੇਅਸ ਅਈਅਰ ਕ੍ਰੀਜ਼ ‘ਤੇ ਹਨ। ਇੰਗਲੈਂਡ ਲਈ ਪਹਿਲੀ ਵਾਰ ਖੇਡ ਰਹੇ ਆਫ ਸਪਿੰਨਰ ਸ਼ੋਏਬ ਬਸ਼ੀਰ ਨੇ ਰੋਹਿਤ ਦਾ ਵਿਕਟ ਲਿਆ ਜਦੋਂਕਿ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਗਿੱਲ ਦਾ ਵਿਕਟ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...