ਦੁਨੀਆ ਦਾ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ 1 ਨਵੰਬਰ ਤੋਂ ਪੁਰਾਣੇ ਸਮਾਰਟਫੋਨਜ਼ ’ਤੇ ਕੰਮ ਨਹੀਂ ਕਰੇਗਾ। ਵਟਸਐਪ ਲਗਾਤਾਰ ਪੁਰਾਣੇ ਫੋਨਾਂ ’ਤੇ ਆਪਣੇ ਸਪੋਰਟ ਨੂੰ ਬੰਦ ਕਰ ਰਿਹਾ ਹੈ ਅਤੇ ਹੁਣ ਵਟਸਐਪ 43 ਪੁਰਾਣੇ ਸਮਾਰਟਫੋਨ ਮਾਡਲਾਂ ’ਤੇ ਕੰਮ ਨਹੀਂ ਕਰੇਗਾ। ਦੋਸਤਾਂ, ਰਿਸ਼ਤੇਦਾਰਾਂ ਨਾਲ ਜੁੜੇ ਰਹਿਣ ਲਈ ਵਟਸਐਪ ਲੋਕਾਂ ਲਈ ਇਕ ਅਹਿਮ ਜ਼ਰੀਆ ਹੈ, ਅਜਿਹੇ ’ਚ ਫੋਨ ’ਤੇ ਵਟਸਐਪ ਸਪੋਰਟ ਬੰਦ ਹੋਣਾਂ ਲੋਕਾਂ ਲਈ ਕਾਫੀ ਹੈਰਾਨ ਕਰਨ ਵਾਲਾ ਹੈ। ਵਟਸਐਪ ਸਪੋਰਟ ਖਤਮ ਹੋਣ ਵਾਲੇ ਜਿਨ੍ਹਾਂ ਫੋਨਾਂ ਦੀ ਲਿਸਟ ਜਾਰੀ ਹੋਈ ਹੈ, ਉਨ੍ਹਾਂ ’ਚ ਐਂਡਰਾਇਡ ਅਤੇ ਆਈ. ਓ. ਐੱਸ. ਦੋਵੇਂ ਹੀ ਮੌਜੂਦ ਹਨ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਐਂਡਰਾਇਡ 4.0.4 ’ਤੇ ਚੱਲਣ ਵਾਲੇ ਫੋਨਾਂ ’ਤੇ ਵਟਸਐਪ ਨਹੀਂ ਚੱਲੇਗਾ। ਇਸ ਤੋਂ ਇਲਾਵਾ ਆਈ. ਓ. ਐੱਸ. 9 ’ਤੇ ਚੱਲਣ ਵਾਲੇ ਆਈਫੋਨ ’ਤੇ ਵੀ ਇਸਦਾ ਸਪੋਰਟ ਬੰਦ ਹੋ ਜਾਏਗਾ।
ਐਪਲ : ਆਈਫੋਨ ਐੱਸ.ਈ., ਆਈਫੋਨ 6ਐੱਸ, ਆਈਫੋਨ 6 ਐੱਸ. ਪਲੱਸ
ਸੈਮਸੰਗ :ਸੈਮਸੰਗ ਗਲੈਕਸੀ ਟ੍ਰੈਂਡ ਲਾਈਟ, ਸੈਮਸੰਗ ਗਲੈਕਸੀ ਟ੍ਰੈਂਡ ਲਾਈਟ 11, ਸੈਮਸੰਗ ਗਲੈਕਸੀ ਲਾਈਟ ਐੱਸ 11, ਸੈਮਸੰਗ ਗਲੈਕਸੀ ਐੱਸ 3 ਮਿੰਨੀ, ਸੈਮਸੰਗ ਗਲੈਕਸੀ ਐਕਸਕਵਰ 2, ਗਲੈਕਸੀ ਕੋਰ ਅਤੇ ਗਲੈਕਸੀ ਐੱਸ 2।
ਜੈੱਡ. ਟੀ. ਈ. : ਜੈੱਡ. ਟੀ. ਈ. ਗ੍ਰੈਂਡ ਐੱਸ ਫੈਲੈਕਸ, ਜੈੱਡ ਟੀ. ਈ. ਵੀ. 956, ਗ੍ਰੈਂਡ ਐਕਸ ਕਵਾਡ ਵੀ 987 ਅਤੇ ਗ੍ਰੈਂਡ ਮੈਮੋ।
ਹੁਵਾਵੇ : ਹੁਵਾਵੇ ਅਸੈਂਡ ਜੀ 740, ਅਸੈਂਡ ਮੇਟ, ਅਸੈਂਡ ਡੀ ਕਵਾਡ ਐਕਸ. ਐੱਲ., ਅਸੈਂਡ ਪੀ 1 ਐੱਸ. ਅਤੇ ਅਸੈਂਡ ਡੀ 2।
ਸੋਨੀ : ਸੋਨੀ ਐਕਸਪੀਰੀਆ ਮਿਰੋ, ਸੋਨੀ ਰਿਆ ਨੀਓ ਐੱਲ, ਐਕਸਪੀਰੀਆ ਆਰਕ ਐੱਸ।
ਬਾਕੀ ਫੋਨ: ਅਲਕਾਟੈੱਲ ਵਨ ਟਚ ਈਵੋ 7, ਆਰਕੋਸ 53 ਪਲੈਟੀਨਮ, ਐੱਚ. ਟੀ. ਸੀ. ਡਿਜ਼ਾਇਰ 500 ਕੈਟਰਪਿਲਰ ਕੈਟ ਬੀ15, ਵਿਕੋ ਸਿੰਕ ਫਾਈਵ, ਵਿਕੋ ਡਾਰਕਨਾਈ, ਲੇਨੋਵੋ ਏ 820, ਯੂ. ਐੱਮ. ਆਈ. ਐਕਸ 2, ਫੇਆ ਐੱਫ 1 ਅਤੇ ਟੀ. ਐੱਚ. ਐੱਲ. ਡਬਲਯੂ 8।
ਐੱਲ. ਜੀ. : ਐੱਲ. ਜੀ. ਲੁਸਿਡ2, ਆਪਟੀਮਸ ਐੱਫ 7, ਆਪਟੀਮਸ ਐੱਫ 5, ਆਪਟੀਮਸ ਐੱਲ 3 11 ਡੂਯੋਲ, ਆਪਟੀਮਸ ਐੱਫ 5, ਆਪਟੀਮਸ ਐੱਲ 5 11, ਆਪਟੀਮਸ L5 ਡੂਯੋਲ, ਆਪਟੀਮਸ ਐੱਲ 3 11, ਆਪਟੀਮਸ ਐੱਲ 7, ਆਪਟੀਮਸ ਐੱਲ 7 11 ਡੂਯੋਲ, ਆਪਟੀਮਸ ਐੱਲ 7 11, ਆਪਟੀਮਸ ਐੱਫ 6 ਐਨੈਕਟ, ਆਪਟੀਮਸ ਐੱਲ 4 11 ਡੂਯੋਲ, ਆਪਟੀਮਸ ਐੱਫ3, ਆਪਟੀਮਸ ਐੱਲ 4 11, ਆਪਟੀਮਸ ਐੱਲ 2 11, ਆਪਟੀਮਸ ਨਾਈਟ੍ਰੋ ਐੱਚ. ਡੀ. ਅਤੇ 4 ਐਕਸ ਐੱਚ. ਡੀ. ਅਤੇ ਆਪਟੀਮਸ ਐੱਫ 3 ਕਿਊ।