ਹਰੇਕ ਵੋਟ ਰਾਸ਼ਟਰ ਨਿਰਮਾਣ ਵਿੱਚ ਪਾਉਂਦੀ ਹੈ ਹਿੱਸਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵੋਟਰਾਂ ਨੂੰ ਕਮਜ਼ੋਰੀ ਦੇ ਹਰੇਕ ਵਿਚਾਰ ਦਾ ਵਿਰੋਧ ਕਰਨ ਲਈ, ਵਿਭਿੰਨਤਾ ਵਾਲੇ ਦੇਸ਼ ਦੇ ਸੱਦੇ ਨੂੰ ਹੁੰਗਾਰਾ ਦੇਣ ਅਤੇ ਹਰੇਕ ਚੀਜ਼ ਤੋਂ ਉੱਪਰ ਮਾਨਵਤਾ ਨੂੰ ਰੱਖਣ ਲਈ ਸਾਰਿਆਂ ਨੂੰ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। 14ਵੇਂ ਕੌਮੀ ਵੋਟਰ ਦਿਵਸ ਮੌਕੇ ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਹਰੇਕ ਵੋਟ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਂਦੀ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਮੇਰੇ ਪਿਆਰੇ ਭਰਾਓ ਤੇ ਭੈਣੋਂ, ਤੁਹਾਡੀ ਵੋਟ ਦੇਣ ਦੀ ਤਾਕਤ ਹੀ ਕੁਝ ਚੁਣੇ ਹੋਏ ਲੋਕਾਂ ਨੂੰ ਸੱਤਾਂ ਵਿੱਚ ਲਿਆਂਦੀ ਹੈ ਅਤੇ ਇਸ ਤਰ੍ਹਾਂ ਤੁਸੀਂ ਸੱਤਾ ’ਤੇ ਕਾਬਜ਼ ਉਨ੍ਹਾਂ ਲੋਕਾਂ ਨਾਲੋਂ ਵੱਧ ਤਾਕਤਵਰ ਹੋ। ਹਰੇਕ ਵੋਟ ਮਾਇਨਾ ਰੱਖਦੀ ਹੈ ਅਤੇ ਹਰੇਕ ਵੋਟ ਸਾਡੀ ਮਾਤ ਧਰਤੀ ਅਤੇ ਭਾਰਤ ਲਈ ਹੋਣੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਵਾਸਤੇ ਹਰੇਕ ਸਾਲ 25 ਜਨਵਰੀ ਨੂੰ ਵੋਟਰ ਦਿਵਸ ਮਨਾਇਆ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ