ਥਾਇਰਾਇਡ ਗਰਦਨ ਦੇ ਅਗਲੇ ਹਿੱਸੇ ‘ਚ ਮੌਜੂਦ ਇੱਕ ਗਲੈਂਡ ਹੈ, ਜੋ ਥਾਇਰਾਇਡ ਹਾਰਮੋਨ ਰਿਲੀਜ਼ ਕਰਦਾ ਹੈ। ਇਹ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ ਜਿਸ ਕਾਰਨ ਇਸ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਨਾਲ ਸਾਡੇ ਪੂਰੇ ਸਰੀਰ ‘ਤੇ ਅਸਰ ਪੈਂਦਾ ਹੈ। ਇਸ ਲਈ ਇਸਦਾ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਥਾਇਰਾਇਡ ਗਲੈਂਡ ਨੂੰ ਸਿਹਤਮੰਦ ਰੱਖਣ ‘ਚ ਕੁਝ ਖਾਣ ਵਾਲੀਆਂ ਚੀਜ਼ਾਂ ਬਹੁਤ ਮਦਦਗਾਰ ਹੋ ਸਕਦੀਆਂ ਹਨ। ਆਓ ਥਾਇਰਾਇਡ ਅਵੇਅਰਨੈੱਸ ਮਹੀਨੇ ‘ਚ ਜਾਣਦੇ ਹਾਂ ਕਿ ਆਪਣੀ ਖੁਰਾਕ ‘ਚ ਕਿਹੜੀਆਂ ਖੁਰਾਕੀ ਵਸਤਾਂ ਨੂੰ ਸ਼ਾਮਲ ਕਰ ਕੇ ਤੁਸੀਂ ਆਪਣੇ ਥਾਇਰਾਇਡ ਨੂੰ ਸਿਹਤਮੰਦ ਤਰੀਕੇ ਨਾਲ ਕੰਮ ਕਰਨ ‘ਚ ਮਦਦ ਕਰ ਸਕਦੇ ਹੋ। ਥਾਇਰਾਇਡ ਗਲੈਂਡ ਨੂੰ ਬਿਹਤਰ ਕੰਮ ਕਰਨ ਲਈ ਕੁਝ ਮਹੱਤਵਪੂਰਨ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਜਿਵੇਂਕਿ ਆਇਓਡੀਨ, ਜ਼ਿੰਕ, ਵਿਟਾਮਿਨ ਡੀ, ਵਿਟਾਮਿਨ ਬੀ, ਮੈਗਨੀਸ਼ੀਅਮ ਤੇ ਸੇਲੇਨੀਅਮ। ਇਨ੍ਹਾਂ ਵਿੱਚੋਂ ਆਇਓਡੀਨ ਤੇ ਸੇਲੇਨੀਅਮ ਥਾਇਰਾਇਡ ਲਈ ਸਭ ਤੋਂ ਮਹੱਤਵਪੂਰਨ ਹਨ। ਇਸ ਲਈ ਆਪਣੀ ਖੁਰਾਕ ‘ਚ ਅਜਿਹੀਆਂ ਖੁਰਾਕੀ ਵਸਤਾਂ ਨੂੰ ਸ਼ਾਮਲ ਕਰੋ ਜਿਸ ਤੋਂ ਤੁਹਾਡੇ ਸਰੀਰ ਨੂੰ ਇਹ ਸਾਰੇ ਪੋਸ਼ਕ ਤੱਤ ਲੋੜੀਂਦੀ ਮਾਤਰਾ ‘ਚ ਪ੍ਰਾਪਤ ਹੋ ਸਕਣ। ਆਇਓਡੀਨ ਥਾਇਰਾਇਡ ਹਾਰਮੋਨਸ T3 ਤੇ T4 ਹਾਰਮੋਨਜ਼ ਨੂੰ ਛੱਡਣ ‘ਚ ਮਦਦ ਕਰਦਾ ਹੈ। ਇਸ ਲਈ ਆਇਓਡੀਨ ਨਾਲ ਭਰਪੂਰ ਭੋਜਨ ਖਾਓ, ਜਿਵੇਂ ਕਿ ਆਇਓਡੀਨ ਵਾਲਾ ਨਮਕ, ਟੂਨਾ, ਮੈਕਰੇਲ, ਦੁੱਧ ਆਦਿ ਆਪਣੀ ਖੁਰਾਕ ਦਾ ਹਿੱਸਾ ਬਣਾਓ। ਵਿਟਾਮਿਨ ਡੀ ਹਾਈਪੋਥਾਈਰੋਡਿਜ਼ਮ ਨੂੰ ਰੋਕਣ ‘ਚ ਮਦਦ ਕਰਦਾ ਹੈ। ਦਰਅਸਲ, ਵਿਟਾਮਿਨ ਡੀ ਦੀ ਕਮੀ ਆਟੋ-ਇਮਿਊਨ ਹਾਈਪੋਥਾਈਰੋਡਿਜ਼ਮ ਦਾ ਕਾਰਨ ਬਣ ਸਕਦੀ ਹੈ। ਇਸ ਲਈ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਪਦਾਰਥ ਜਿਵੇਂ ਕਿ ਮਸ਼ਰੂਮ, ਅੰਡੇ, ਚਰਬੀ ਵਾਲੀ ਮੱਛੀ (ਟੂਨਾ, ਸਾਰਡਿਨ, ਮੈਕਰੇਲ) ਆਦਿ ਨਿਯਮਿਤ ਰੂਪ ‘ਚ ਖਾਓ। ਇਸ ਦੇ ਨਾਲ ਤੁਸੀਂ ਕੁਝ ਮਜ਼ਬੂਤ ਡੇਅਰੀ ਉਤਪਾਦਾਂ ਦੀ ਮਦਦ ਨਾਲ ਵਿਟਾਮਿਨ ਡੀ ਦੀ ਕਮੀ ਨੂੰ ਵੀ ਦੂਰ ਕਰ ਸਕਦੇ ਹੋ। ਸੰਤੁਲਿਤ ਮਾਤਰਾ ‘ਚ ਸੇਲੇਨੀਅਮ ਥਾਇਰਾਇਡ ਗਲੈਂਡ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦਾ ਹੈ ਜੋ ਉਦੋਂ ਹੁੰਦਾ ਹੈ ਜਦੋਂ ਥਾਇਰਾਇਡ ਹਾਰਮੋਨ ਛੱਡਦਾ ਹੈ। ਹਾਲਾਂਕਿ, ਇਸਦੀ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਸੰਤੁਲਿਤ ਮਾਤਰਾ ‘ਚ ਸੇਲੇਨੀਅਮ ਦਾ ਹੋਣਾ ਜ਼ਰੂਰੀ ਹੈ। ਇਸ ਦੇ ਲਈ ਅਖਰੋਟ, ਸਾਲਮਨ, ਸੂਰਜਮੁਖੀ ਦੇ ਬੀਜ ਅਤੇ ਅੰਡੇ ਆਦਿ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਥਾਇਰਾਇਡ ਗਲੈਂਡ ਦੇ ਬਿਹਤਰ ਕੰਮ ਲਈ ਮੈਗਨੀਸ਼ੀਅਮ ਜ਼ਰੂਰੀ ਹੈ। ਇਹ T4 ਹਾਰਮੋਨ ਨੂੰ T3 ਹਾਰਮੋਨ ‘ਚ ਬਦਲਣ ‘ਚ ਮਦਦ ਕਰਦਾ ਹੈ। ਇਸ ਲਈ ਇਸ ਦੀ ਕਮੀ ਦਾ ਵਜ੍ਹਾ ਨਾਲ ਕਿਰਿਆਸ਼ੀਲ ਥਾਇਰਾਇਡ ਹਾਰਮੋਨ ਸੈੱਲਜ਼ ਤਕ ਨਹੀਂ ਪਹੁੰਚਦਾ ਤੇ ਇਸ ਕਾਰਨ ਥਾਇਰਾਇਡ ਡਿਸਫੰਕਸ਼ਨ ਹੋ ਸਕਦਾ ਹੈ। ਇਸ ਲਈ ਪਾਲਕ, ਡਾਰਕ ਚਾਕਲੇਟ, ਟੋਫੂ, ਐਵੋਕਾਡੋ ਆਦਿ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਥਾਇਰਾਇਡ ਹਾਰਮੋਨਜ਼ ਰਿਲੀਜ਼ ਕਰਨ ਲਈ ਜ਼ਿੰਕ ਜ਼ਰੂਰੀ ਹੈ। ਇਸ ਲਈ, ਇਸ ਦੀ ਕਮੀ ਦੇ ਕਾਰਨ ਥਾਇਰਾਇਡ ਹਾਰਮੋਨ ਸਹੀ ਮਾਤਰਾ ‘ਚ ਰਿਲੀਜ਼ ਨਹੀਂ ਹੁੰਦਾ। ਇਸ ਲਈ ਮੇਵੇ, ਸੀਪ, ਬੀਜ, ਮੱਛੀ, ਮੀਟ ਆਦਿ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।