ਨਵੀਂ ਦਿੱਲੀ, 20 ਸਤੰਬਰ- ਫੇਸਬੁੱਕ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਸਾਬਕਾ ਆਈਏਐੱਸ ਅਧਿਕਾਰੀ ਅਤੇ ਉਬਰ ਦੇ ਸਾਬਕਾ ਕਾਰਜਕਾਰੀ ਰਾਜੀਵ ਅਗਰਵਾਲ ਨੂੰ ਆਪਣਾ ਜਨਤਕ ਨੀਤੀ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਅਹੁਦੇ ’ਤੇ ਅਣਖੀ ਦਾਸ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਇਕ ਵਿਵਾਦ ਵਿਚ ਫਸਣ ਮਗਰੋਂ ਪਿਛਲੇ ਸਾਲ ਅਕਤੂਬਰ ਵਿਚ ਅਹੁਦਾ ਛੱਡ ਦਿਤਾ ਸੀ। ਅਮਰੀਕੀ ਸੋਸ਼ਲ ਮੀਡੀਆ ਕੰਪਨੀ ਨੇ ਬਿਆਨ ਵਿਚ ਕਿਹਾ ਕਿ ਅਗਰਵਾਲ ਇਸ ਭੂਮਿਕਾ ਵਿਚ ਭਾਰਤ ’ਚ ਫੇਸਬੁੱਕ ਲਈ ਅਹਿਮ ਨੀਤੀ ਵਿਕਾਸ ਪਹਿਲਾਂ ਨੂੰ ਪਰਿਭਾਸ਼ਤ ਕਰਨਗੇ ਅਤੇ ਉਨ੍ਹਾਂ ਦੀ ਅਗਵਾਈ ਕਰਨਗੇ। ਇਨ੍ਹਾਂ ਪਹਿਲਾਂ ਵਿਚ ਉਪਭੋਗਤਾ ਦੀ ਸੁਰੱਖਿਆ, ਡੇਟਾ ਦੀ ਸੁਰੱਖਿਆ ਤੇ ਨਿੱਜਤਾ ਅਤੇ ਇੰਟਰਨੈੱਟ ਪ੍ਰਬੰਧਨ ਆਦਿ ਸ਼ਾਮਲ ਹਨ।