ਇਜ਼ਰਾਈਲ ਦਾ ਸੀਰੀਆ ’ਤੇ ਹਮਲਾ, 5 ਅਧਿਕਾਰੀਆਂ ਦੀ ਮੌਤ

ਦਮਿਸ਼ਕ : ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ। ਇਸ ਹਮਲੇ ’ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਿਸ ’ਚ ਚਾਰ ਈਰਾਨੀ ਫੌਜ ਦੇ ਅਫਸਰ ਹਨ। ਇਸ ਇਮਾਰਤ ’ਚ ਈਰਾਨ ਦੇ ਅਫਸਰ ਮੀਟਿੰਗ ਕਰ ਰਹੇ ਸਨ। ਹਮਲੇ ’ਚ ਇਮਾਰਤ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ। ਈਰਾਨ ਦੇ ਇਸਲਾਮਿਕ ਰੈਵੂਲਿਊਸ਼ਨਰੀ ਗਾਰਡ ਕਾਰਪਸ (ਆਈ ਆਰ ਜੀ ਸੀ) ਨੇ ਦਮਿਸ਼ਕ ਦੀ ਇਮਾਰਤ ’ਤੇ ਹੋਏ ਇਜ਼ਰਾਈਲੀ ਹਵਾਈ ਹਮਲੇ ’ਚ ਆਪਣੇ ਚਾਰ ਫੌਜੀ ਸਲਾਹਕਾਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹ ਹਮਲਾ ਸ਼ਨੀਵਾਰ ਮਾਜੇਹ ਇਲਾਕੇ ’ਚ ਹੋਇਆ। ਇਸਲਾਮਿਕ ਰੈਵੂਲਿਊਸ਼ਨਰੀ ਦੇ ਸੀਰੀਆ ਇੰਟੇਲ ਪ੍ਰਮੁੱਖ, ਉਨ੍ਹਾ ਦੇ ਡਿਪਟੀ ਅਤੇ ਦੋ ਹੋਰ ਗਾਰਡ ਮੈਂਬਰ ਇਜ਼ਰਾਈਲ ਦੇ ਇਸ ਹਮਲੇ ’ਚ ਮਾਰੇ ਗਏ। ਇਜ਼ਰਾਈਲ ਨੇ ਸੀਰੀਆ ਦੇ ਅੰਦਰ ਜਿਸ ਖੇਤਰ ਨੂੰ ਨਿਸ਼ਾਨਾ ਬਣਾਇਆ, ਉਹ ਇਸਲਾਮਿਕ ਰੈਵੂਲਿਊਸ਼ਨਰੀ ਗਾਰਡ ਕਾਰਪਸ ਅਤੇ ਈਰਾਨ ਸਮਰਥਕ ਫਲਸਤੀਨੀ ਸੰਗਠਨ ਦੇ ਨੇਤਾਵਾਂ ਲਈ ਸੁਰੱਖਿਅਤ ਟਿਕਾਣਾ ਮੰਨਿਆ ਜਾਂਦਾ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...