ਅਸੀਂ ਡਰਨ ਵਾਲੇ ਨਹੀਂ : ਕਾਂਗਰਸ

ਅਸਾਮ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ’ਤੇ ਹਮਲਾ
ਗੁਹਾਟੀ : ਕਾਂਗਰਸ ਨੇ ਅਸਾਮ ਦੇ ਲਖੀਮਪੁਰ ’ਚ ਭਾਰਤ ਜੋੜੋ ਨਿਆਏ ਯਾਤਰਾ ਦੇ ਕਾਫ਼ਿਲੇ ’ਤੇ ਹਮਲੇ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਹਮਲੇ ਦਾ ਦੋਸ਼ ਭਾਜਪਾ ’ਤੇ ਲਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ, ਭਾਜਪਾ ਦੇ ਗੁੰਡਿਆਂ ਨੇ ਪੋਸਟਰ, ਬੈਨਰ ਫਾੜੇ, ਗੱਡੀਆਂ ’ਚ ਤੋੜਫੋੜ ਕੀਤੀ। ਇਹ ਯਾਤਰਾ ਨੂੰ ਮਿਲ ਰਹੇ ਸਮਰਥਨ ਤੋਂ ਘਬਰਾ ਗਏ ਹਨ। ਕਾਂਗਰਸ ਦੇ ਅਫੀਸ਼ੀਅਲ ਹੈਂਡਲ ’ਤੇ ਲਿਖਿਆ, ਅਸਾਮ ਦੇ ਲਖੀਮਪੁਰ ’ਚ ਭਾਰਤ ਜੋੜੋ ਯਾਤਰਾ ਦੇ ਕਾਫ਼ਿਲੇ ’ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਕਾਂਗਰਸ ਨੇ ਕਿਹਾ ਕਿ ਇਹ ਕਾਇਰਾਨਾ ਅਤੇ ਸ਼ਰਮਨਾਕ ਹਰਕਤ ਦਿਖਾਉਂਦੀ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਮਿਲ ਰਹੇ ਪਿਆਰ ਅਤੇ ਜਨਸਮਰਥਨ ਤੋਂ ਭਾਜਪਾ ਸਰਕਾਰ ਘਬਰਾ ਗਈ ਹੈ, ਡਰ ਗਈ ਹੈ, ਪਰ ਮੋਦੀ ਸਰਕਾਰ ਅਤੇ ਉਸ ਦੇ ਇਸ਼ਾਰੇ ’ਤੇ ਚੱਲਣ ਵਾਲੇ ਅਸਾਮ ਦੇ ਮੁੱਖ ਮੰਤਰੀ ਇਹ ਚੰਗੀ ਤਰ੍ਹਾਂ ਸਮਝ ਲੈਣ। ਇਹ ਭਾਰਤ ਦੀ ਯਾਤਰਾ ਹੈ, ਅਨਿਆਂ ਖਿਲਾਫ਼ ਨਿਆਂ ਦੀ ਯਾਤਰਾ ਹੈ। ਭਾਰਤ ਜੋੜੋ ਨਿਆਂ ਯਾਤਰਾ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ। ਯਾਤਰਾ ਜਾਰੀ ਰਹੇਗੀ.. ਨਿਆਏ ਦਾ ਹੱਕ ਮਿਲਣ ਤੱਕ। ਕਾਂਗਰਸ ਪ੍ਰਧਾਨ ਮਲਿਕਅਰਜਨ ਖੜਗੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਸ ਹਮਲੇ ਦੀ ਨਿੰਦਾ ਕੀਤੀ। ਉਨ੍ਹਾ ਕਿਹਾ ਕਿ ਬੀਤੇ 10 ਸਾਲਾਂ ’ਚ ਭਾਜਪਾ ਨੇ ਦੇਸ਼ ਦੀ ਜਨਤਾ ਨੂੰ ਸੰਵਿਧਾਨ ਵੱਲੋਂ ਮਿਲ ਰਹੇ ਅਧਿਕਾਰ ਅਤੇ ਨਿਆਏ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਲੋਕਾਂ ਦੀ ਆਵਾਜ਼ ਦਬਾਉਣੀ ਚਾਹੁੰਦੀ ਹੈ ਅਤੇ ਇਸ ਦੇ ਜ਼ਰੀਏ ਲੋਕਤੰਤਰ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਅਸਾਮ ਦੀ ਭਾਜਪਾ ਸਰਕਾਰ ਦੀ ਇਨ੍ਹਾਂ ਚਾਲਾਂ ਅਤੇ ਹਮਲਿਆਂ ਤੋਂ ਡਰਨ ਵਾਲੀ ਨਹੀਂ ਹੈ। ਅਸੀਂ ਭਾਜਪਾ ਦੇ ਇਨ੍ਹਾਂ ਗੁੰਡਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ।
ਏ ਆਈ ਸੀ ਸੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਵੀ ਹਮਲੇ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ‘ਸਭ ਤੋਂ ਭਿ੍ਰਸ਼ਟ’ ਮੁੱਖ ਮੰਤਰੀ ਹੇਮੰਤ ਬਿਸਵ ਸ਼ਰਮਾ ਭਾਰਤ ਜੋੜੋ ਨਿਆਏ ਯਾਤਰਾ ਤੋਂ ਕਿੰਨੇ ਡਰੇ ਹੋਏ ਹਨ? ਉਨ੍ਹਾ ਦੇ ਗੁੰਡੇ ਸਾਡੇ ਕਾਂਗਰਸ ਦੇ ਪੋਸਟਰ ਅਤੇ ਵਾਹਨਾਂ ਨੂੰ ਤੋੜ ਰਹੇ ਹਨ।
ਉਨ੍ਹਾ ਕਿਹਾ ਕਿ ਯਾਤਰਾ ’ਚ ਸੂਬੇ ਦੇ ਲੋਕ ਵੱਡੀ ਗਿਣਤੀ ’ਚ ਹਿੱਸਾ ਲੈ ਰਹੇ ਹਨ, ਜਿਸ ਕਾਰਨ ਮੁੱਖ ਮੰਤਰੀ ਘਬਰਾਅ ਗਏ ਹਨ

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...