ਭਾਰਤ ਪਹੁੰਚੀ ਅਮਰੀਕੀ ਐਥਲੀਟ ਕੇਟੀ ਮੂਨ ਨੇ ਕੀਤੀ ਨੀਰਜ ਚੋਪੜਾ ਦੀ ਤਾਰੀਫ਼

ਅਮਰੀਕੀ ਮਹਿਲਾ ਐਥਲੀਟ ਕੇਟੀ ਮੂਨ ਨੇ ਭਾਰਤੀ ਐਥਲੀਟ ਓਲੰਪੀਅਨ ਤਮਗ਼ਾ ਜੇਤੂ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ ਹੈ। ਕੇਟੀ ਮੂਨ ਇਨ੍ਹੀਂ ਦਿਨੀਂ ਮੁੰਬਈ ਵਿਚ ਹੈ, ਜਿਥੇ ਉਸ ਨੇ ਵੱਖ-ਵੱਖ ਖੇਡਾਂ ਤੇ ਖਿਡਾਰੀਆਂ ਬਾਰੇ ਗੱਲ ਕੀਤੀ। ਅਥਲੈਟਿਕਸ ‘ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਕੈਟੀ ਨੇ ਨੀਰਜ ਚੋਪੜਾ ਦਾ ਨਾਂਅ ਲਿਆ।

ਕੇਟੀ ਮੂਨ ਨੇ ਕਿਹਾ ਕਿ ਮੈਨੂੰ ਦਸਿਆ ਗਿਆ ਹੈ ਕਿ ਇਥੇ ਕ੍ਰਿਕਟ ਇਕ ਵੱਡੀ ਖੇਡ ਹੈ। ਨੀਰਜ ਚੋਪੜਾ ਨੇ ਲੋਕਾਂ ਨੂੰ ਟਰੈਕ ਅਤੇ ਫੀਲਡ ‘ਚ ਅਪਣੇ ਸ਼ੋਅ ਦੇਖਣ ਲਈ ਮਜਬੂਰ ਕੀਤਾ, ਜੋ ਮੈਨੂੰ ਲੱਗਦਾ ਹੈ ਕਿ ਇਕ ਪ੍ਰਾਪਤੀ ਹੈ। ਉਹ ਭਾਰਤ ਦਾ ਮਾਣ ਹੈ।

ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗ਼ਾ ਜੇਤੂ, ਡਾਇਮੰਡ ਲੀਗ ਵਿਚ ਮਹਿਲਾ ਪੋਲ ਵਾਲਟ ਵਿਚ ਨੰਬਰ ਇਕ ਖਿਡਾਰੀ ਕੈਟੀ ਮੂਨ ਐਤਵਾਰ ਨੂੰ ਹੋਣ ਵਾਲੀ ਮੁੰਬਈ ਮੈਰਾਥਨ 2024 ਦੇ 19ਵੇਂ ਐਡੀਸ਼ਨ ਲਈ ਮੁੰਬਈ ਵਿਚ ਹੈ। ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵੀ ਓਲੰਪਿਕ ਖੇਡਾਂ ਅਤੇ ਵਿਸ਼ਵ ਅਥਲੈਟਿਕਸ ਵਿਚ ਖਿਤਾਬ ਜਿੱਤ ਕੇ ਅਮਰੀਕੀ ਵਾਲਟਰ ਦੇ ਬਰਾਬਰ ਉੱਤਮਤਾ ਹਾਸਲ ਕੀਤੀ ਹੈ ਅਤੇ ਡਾਇਮੰਡ ਲੀਗ ਵਿਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿਚ ਨੰਬਰ ਇਕ ਵਜੋਂ ਉਭਰਿਆ ਹੈ।

ਨੀਰਜ ਚੋਪੜਾ ਇਸ ਸਾਲ ਪੈਰਿਸ ਓਲੰਪਿਕ ਲਈ ਸਖਤ ਟ੍ਰੇਨਿੰਗ ਕਰ ਰਹੇ ਹਨ। ਹਾਲ ਹੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, “ਮੈਂ ਪੈਰਿਸ ਓਲੰਪਿਕ ਲਈ ਵਧੀਆ ਅਭਿਆਸ ਕਰ ਰਿਹਾ ਹਾਂ। ਮੈਂ ਤਮਗ਼ਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਓਲੰਪਿਕ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਮੌਕਾ ਚਾਰ ਸਾਲਾਂ ਵਿਚ ਇਕ ਵਾਰ ਆਉਂਦਾ ਹੈ। ਮੈਂ ਨਤੀਜੇ ਨੂੰ ਲੈ ਕੇ ਚਿੰਤਤ ਨਹੀਂ ਹਾਂ, ਸਿਰਫ ਚੰਗੀ ਤਿਆਰੀ ਕਰਨਾ ਚਾਹੁੰਦਾ ਹਾਂ ਅਤੇ ਦੇਸ਼ ਦਾ ਝੰਡਾ ਫਿਰ ਤੋਂ ਉੱਚਾ ਕਰਨਾ ਚਾਹੁੰਦਾ ਹਾਂ

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...