ਵੋਟਰ ਜਾਗਰੂਕਤਾ ਤੇ ਵੋਟਿੰਗ ਮਸ਼ੀਨਾਂ ਬਾਰੇ ਜਾਗਰੂਕ ਕਰੇਗੀ ਮੋਬਾਈਲ ਵੈਨ

ਮੁੱਖ ਚੋਣ ਦਫ਼ਤਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਦੀ ਜਾਗਰੂਕਤਾ ਲਈ ਜ਼ਿਲ੍ਹਾ ਜਲੰਧਰ ‘ਚ ਸਵੀਪ ਮੋਬਾਇਲ ਵੈਨ ਮਿਤੀ 21 ਜਨਵਰੀ ਤੱਕ ਚਲਾਈ ਜਾ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਹ ਵੈਨ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਖੇਤਰਾਂ ‘ਚ ਜਾਵੇਗੀ। ਇਸ ਸਵੀਪ ਵੈਨ ਦਾ ਮੁੱਖ ਮੰਤਵ ਆਮ ਜਨਤਾ ‘ਚ ਵੋਟਾਂ ਦੇ ਹੱਕ ਸਬੰਧੀ ਤੇ ਵੋਟਿੰਗ ਮਸ਼ੀਨਾਂ ਦੀ ਕਾਰਜਸ਼ੈਲੀ ਬਾਰੇ ਜਾਗਰੂਕਤਾ ਵਧਾਉਣਾ ਹੈ। ਇਸ ਮੋਬਾਈਲ ਵੈਨ ‘ਚ ਵੋਟਿੰਗ ਮਸ਼ੀਨ ਵੀ ਰੱਖੀ ਗਈ ਹੈ ਤਾਂ ਜੋ ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਵਰਤੋਂ ਕਰਨ ਤੇ ਇਸ ਦੀ ਕਾਰਜਸ਼ੈਲੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਇਸ ਸਵੀਪ ਮੋਬਾਈਲ ਵੈਨ ਲਈ ਜ਼ਿਲ੍ਹੇ ਦੇ ਪ੍ਰਮੁੱਖ ਸਥਾਨਾਂ ਦੀ ਸ਼ਨਾਖਤ ਕਰਦਿਆਂ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਹ ਮੋਬਾਈਲ ਵੈਨ 16 ਜਨਵਰੀ ਨੂੰ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਰੇਲਵੇ ਸਟੇਸ਼ਨ, ਦੋਆਬਾ ਚੌਂਕ, ਦੇਵੀ ਤਲਾਬ ਮੰਦਰ, ਅੱਡਾ ਹੁਸ਼ਿਆਰਪੁਰ, ਡੀਐੱਮਐੱਸਡੀ ਸਕੂਲ, ਕਾਲੀ ਮਾਤਾ ਮੰਦਰ, ਲੀਡਰ ਫੈਕਟਰੀ, ਅੰਡਰ ਬਰਿੱਜ, ਗੋਪਾਲ ਨਗਰ, ਦਾਣਾ ਮੰਡੀ, ਮੇਹਰ ਚੰਦ ਪੋਲੀਟੈਕਨਿਕ ਕਾਲਜ, ਡੇਵੀਅਟ ਕਾਲਜ ‘ਚ ਘੁੰਮੇਗੀ ਤੇ ਜਲੰਧਰ ਪੱਛਮੀ ਦੇ ਏਰੀਆ ਮਾਡਲ ਹਾਊਸ, ਕੈਂਪ ਬਸਤੀਆਂ, ਸ੍ਰੀ ਗੁਰੂ ਰਵੀਦਾਸ ਚੌਕ ‘ਚ ਘੁੰਮੇਗੀ। 17 ਜਨਵਰੀ ਨੂੰ ਵਿਧਾਨ ਸਭਾ ਹਲਕਾ ਆਦਮਪੁਰ ਦੇ ਭੋਗਪੁਰ, ਨੰਗਲ ਸਲਾਲਾ, ਪੰਡੋਰੀ ਕਠਾਰ, ਡਰੋਲੀ ਕੰਡੋਲਾ, ਖੁਰਦਪੁਰ ‘ਚ ਘੁੰਮੇਗੀ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਬਿਧੀਪੁਰ, ਬਿਆਸ ਪਿੰਡ, ਕਰਤਾਰਪੁਰ ਸੁਦਾਨਾ, ਆਲਮਪੁਰ, ਅਲੀ ਖੇੜਾ, ਅੰਬਗੜ੍ਹ, ਕਰਤਾਰਪੁਰ ਲੋਕਲ ‘ਚ ਘੁੰਮੇਗੀ। 18 ਜਨਵਰੀ ਨੂੰ ਇਹ ਮੋਬਾਈਲ ਵੈਨ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਸੰਸਾਰਪੁਰ, ਧੀਣਾ, ਜਮਸ਼ੇਰ, ਦੀਵਾਲੀ, ਸਮਰਾਏ, ਜੰਡਿਆਲਾ ਦੇ ਖੇਤਰ ‘ਚ ਲੋਕਾਂ ਨੂੰ ਜਾਗਰੂਕ ਕਰੇਗੀ। 19 ਜਨਵਰੀ ਨੂੰ ਮੋਬਾਈਲ ਵੈਨ ਵਿਧਾਨ ਸਭਾ ਹਲਕਾ ਫਿਲੌਰ ਦੇ ਗੁਰਾਇਆ, ਬੜਾ ਪਿੰਡ, ਦਲੇਤਾ, ਚੱਕ ਦੇਸ ਰਾਜ, ਗੜ੍ਹੀ ਮਹਾਂ ਸਿੰਘ, ਵਿਰਕ, ਘੁੜਕਾ, ਸੰਗ ਢੇਸੀਆਂ, ਰੁੜਕਾ, ਬੋਪਾਰਾਏ, ਗੁਰਾਇਆ ਵਿਖੇ ਜਾਵੇਗੀ ਜਦਕਿ 20 ਜਨਵਰੀ ਨੂੰ ਇਹ ਮੋਬਾਈਲ ਵੈਨ ਵਿਧਾਨ ਸਭਾ ਹਲਕਾ ਨਕੋਦਰ ਦੇ ਨਕੋਦਰ ਲੋਕਲ, ਨੂਰਮਹਿਲ, ਜੰਡਿਆਲਾ, ਬਿਲਗਾ, ਸਰੀਂਹ, ਸ਼ੰਕਰ, ਗੋਹੀਰਾਂ, ਕਪੂਰਥਲਾ ਰੋਡ ਨਕੋਦਰ ‘ਚ ਘੁੰਮੇਗੀ। 21 ਜਨਵਰੀ ਨੂੰ ਵੈਨ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸ਼ਾਹਕੋਟ, ਢੰਡੋਵਾਲ, ਨੰਬਲ ਅੰਬੀਆਂ, ਕੰਨੀਆਂ ਕਲਾਂ, ਪਰਜੀਆਂ, ਬੁਲੰਦਪੁਰੀ, ਉਧੋਵਾਲ, ਸ਼ਾਹਪੁਰ, ਸੰਗੋਵਾਲ ‘ਚ ਘੁੰਮੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਵੀਪ ਮੋਬਾਈਲ ਵੈਨ ‘ਚ ਮੌਜੂਦ ਵੋਟਿੰਗ ਮਸ਼ੀਨ ‘ਚ ਆਪਣੀ ਡੰਮੀ ਵੋਟ ਪੋਲ ਕਰ ਕੇ ਵੋਟਿੰਗ ਮਸ਼ੀਨਾਂ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਪ੍ਰਰਾਪਤ ਕੀਤੀ ਜਾਵੇ। ਐੱਸਜੀਪੀਸੀ ਚੋਣਾਂ ਸਬੰਧੀ ਵੋਟਰ ਰਜਿਸਟੇ੍ਸ਼ਨ ਕੈਂਪ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 17 ਜਨਵਰੀ ਨੂੰ ਜ਼ਲਿ੍ਹੇ ਭਰ ‘ਚ ਵੱਖ-ਵੱਖ ਥਾਵਾਂ ‘ਤੇ ਸਥਿਤ ਗੁਰਦੁਆਰਾ ਸਾਹਿਬਾਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਵੋਟਰ ਰਜਿਸਟੇ੍ਸ਼ਨ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦਿਆਂ ਡੀਸੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਸਬੰਧਤ ਇਲਾਕੇ ਦੇ ਪਟਵਾਰੀ ਮੌਜੂਦ ਰਹਿਣਗੇ ਤੇ ਰਜਿਸਟੇ੍ਸ਼ਨ ਸਬੰਧੀ ਫਾਰਮ ਸਵੀਕਾਰ ਕਰਨਗੇ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।ਉਨਾਂ੍ਹ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਇਹ ਵਿਸ਼ੇਸ਼ ਕੈਂਪ ਜ਼ਿਲ੍ਹੇ ਭਰ ‘ਚ ਲਾਏ ਜਾ ਰਹੇ ਹਨ, ਇਸ ਲਈ ਵੋਟਰਾਂ ਨੂੰ ਵੀ ਅੱਗੇ ਆ ਕੇ ਇਨਾਂ੍ਹ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ। ਉਨਾਂ੍ਹ ਸਮੂਹ ਯੋਗ ਵਿਅਕਤੀਆਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਬੁੱਧਵਾਰ ਨੂੰ ਲਾਏ ਜਾ ਰਹੇ ਇਨਾਂ੍ਹ ਵਿਸ਼ੇਸ਼ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਪਟਵਾਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਬੰਧਤ ਸਥਾਨਾਂ ‘ਤੇ ਮੌਜੂਦ ਰਹਿਣਗੇ ਤੇ ਯੋਗ ਵੋਟਰਾਂ ਤੋਂ ਬਿਨੈ-ਪੱਤਰ ਪ੍ਰਰਾਪਤ ਕਰਨਗੇ।

ਸਾਂਝਾ ਕਰੋ

ਪੜ੍ਹੋ