ਕੋਰੋਨਾ ਮਹਾਂਮਾਰੀ ਦੇ ਭਿਆਨਕ ਦ੍ਰਿਸ਼ ਨੂੰ ਅੱਜ ਤੱਕ ਕੋਈ ਨਹੀਂ ਭੁੱਲ ਸਕਿਆ ਹੈ। ਇਸ ਭਿਆਨਕ ਮਹਾਂਮਾਰੀ ਨੇ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਸੀ। ਇਸ ਸਬੰਧੀ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਡਰ ਬਣਿਆ ਹੋਇਆ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਇਸ ਦੇ ਕੇਸਾਂ ਵਿਚ ਕਮੀ ਆਈ ਹੈ ਪਰ ਸਮੇਂ-ਸਮੇਂ ‘ਤੇ ਇਸ ਦੇ ਸਾਹਮਣੇ ਆਉਣ ਵਾਲੇ ਨਵੇਂ ਸਟ੍ਰੇਨ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਹੁਣ ਵਿਗਿਆਨੀਆਂ ਨੇ ਇੱਕ ਹੋਰ ਬਿਮਾਰੀ ਬਾਰੇ ਚਿੰਤਾ ਪ੍ਰਗਟਾਈ ਹੈ।
ਹਾਲਾਂਕਿ, ਇਸ ਵਾਰ ਚਿੰਤਾ ਦਾ ਕਾਰਨ ਕੋਰੋਨਾ ਵਾਇਰਸ ਨਹੀਂ ਬਲਕਿ Disease X ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ Disease X ਕੀ ਹੈ? ਤਾਂ ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ Disease X ਨਾਲ ਜੁੜੀਆਂ ਸਾਰੀਆਂ ਮਹੱਤਵਪੂਰਨ ਗੱਲਾਂ ਬਾਰੇ ਦੱਸਾਂਗੇ।
Disease X ਆਮ ਤੌਰ ’ਤੇ ‘ਕਿਸੇ ਗੰਭੀਰ ਵਾਇਰਸ ਜਾਂ ਬੈਕਟੀਰੀਆਂ ਦੇ ਖਤਰੇ ਦੇ ਕਾਰਨ ਹੋਣ ਵਾਲੀ ਬਿਮਾਰੀ ਦਾ ਕੁਝ ਰਹੱਸਮਈ ਨਾਂ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸਾਲ 2017 ’ਚ Disease X ਨੂੰ ਸੀਵੀਅਰ ਏਕਿਊਟ ਰੇਸਪਿਰੇਟਰੀ ਸਿੰਡਰੋਮ ਤੇ ਇਬੋਲਾ ਵਰਗੀਆਂ ਬਿਮਾਰੀਆਂ ਦੇ ਕਾਰਨਾਂ ਨਾਲ ਸ਼ਾਟ ਲਿਸਟ ਕੀਤਾ ਸੀ। ਸਾਲ 2019 ਦੇ ਅਖੀਰ ਵਿੱਚ ਨਾਵਲ ਕੋਰੋਨਾ ਵਾਇਰਸ ਕਾਰਨ ਹੋਈ ਕੋਵਿਡ-19 ਮਹਾਂਮਾਰੀ Disease X ਦੀ ਇੱਕ ਉਦਾਹਰਣ ਸੀ।ਜੰਗਲੀ ਜੀਵਾਂ ਵਿੱਚ ਪਾਏ ਜਾਣ ਵਾਲੇ ਬਹੁਤ ਸਾਰੇ ਵਾਇਰਸ ਅਜਿਹੀਆਂ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਹ ਇਸ ਲਈ ਹੈ ਕਿਉਂਕਿ ਇਹਨਾਂ ਵਾਇਰਸਾਂ ਵਿੱਚ ਮਨੁੱਖਾਂ ਸਮੇਤ ਹੋਰ ਪ੍ਰਜਾਤੀਆਂ ਨੂੰ ਫੈਲਾਉਣ ਅਤੇ ਸੰਕਰਮਿਤ ਕਰਨ ਦੀ ਸਮਰੱਥਾ ਹੁੰਦੀ ਹੈ ਜਿਸ ਨਾਲ ਇੱਕ ਸੰਕਰਮਣ ਹੋ ਸਕਦਾ ਹੈ ਜਿਸ ਦੇ ਵਿਰੁੱਧ ਲੋਕਾਂ ਵਿੱਚ ਕੋਈ ਪ੍ਰਤੀਰੋਧਕ ਸ਼ਕਤੀ ਨਹੀਂ ਹੋਵੇਗੀ।
ਪੱਛਮੀ ਅਫ਼ਰੀਕਾ ਵਿੱਚ 2014-16 ਵਿੱਚ ਇਬੋਲਾ ਮਹਾਂਮਾਰੀ ਕਾਰਨ ਹੋਈ ਤਬਾਹੀ ਇੱਕ ਵੇਕਅਪ ਕਾਲ ਸੀ। ਦਹਾਕਿਆਂ ਦੀ ਖੋਜ ਦੇ ਬਾਵਜੂਦ, 11,000 ਤੋਂ ਵੱਧ ਜਾਨਾਂ ਬਚਾਉਣ ਲਈ ਸਮੇਂ ਸਿਰ ਕੋਈ ਇਲਾਜ ਮੌਜੂਦ ਨਹੀਂ ਹੈ। ਇਸ ਮਾਨਵਤਾਵਾਦੀ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ WHO ਨੇ ਕੁਝ ਗੰਭੀਰ ਅਤੇ ਤਰਜੀਹੀ ਬਿਮਾਰੀਆਂ ਨੂੰ ਰੋਕਣ ਲਈ ਔਜ਼ਾਰਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਇੱਕ R&D ਪ੍ਰੋਗਰਾਮ ਸ਼ੁਰੂ ਕੀਤਾ ਹੈ।
ਕ੍ਰੀਮੀਅਨ-ਕਾਂਗੋ ਹੈਮੋਰੈਜਿਕ ਬੁਖਾਰ
ਈਬੋਲਾ ਵਾਇਰਸ ਰੋਗ ਅਤੇ ਮਾਰਬਰਗ ਵਾਇਰਸ ਰੋਗ
ਲਾਸਾ ਬੁਖਾਰ
ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (MERS) ਅਤੇ SARS
ਨਿਪਾਹ ਅਤੇ ਹੈਨੀਪਾਵਾਇਰਲ ਰੋਗ
ਰਿਫਟ ਵੈਲੀ ਬੁਖਾਰ
ਜ਼ੀਕਾ
Disease X