ਵਿਟਾਮਿਨ ਬੀ12 ਵੀ ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ‘ਚ ਸ਼ਾਮਲ ਹੁੰਦਾ ਹੈ। ਇਹ ਜ਼ਰੂਰੀ ਪੌਸ਼ਟਿਕ ਤੱਤ ਸਾਡੇ ਦਿਮਾਗੀ ਪ੍ਰਣਾਲੀ ਤੋਂ ਸਾਡੇ ਡੀਐਨਏ ਬਣਾਉਣ ਤਕ ਹਰ ਚੀਜ਼ ਲਈ ਲੋੜੀਂਦਾ ਹੁੰਦਾ ਹੈ। ਇਹ ਸਾਡੇ ਸਰੀਰ ਲਈ ਇੰਨਾ ਜ਼ਰੂਰੀ ਹੈ ਕਿ ਇਸ ਦੀ ਕਮੀ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਟਾਮਿਨ ਬੀ12 ਸਾਡੇ ਸਰੀਰ ‘ਚ ਪੈਦਾ ਨਹੀਂ ਹੁੰਦਾ, ਇਸ ਲਈ ਸਾਨੂੰ ਇਸ ਨੂੰ ਖਾਣ ਵਾਲੀਆਂ ਚੀਜ਼ਾਂ ਦੀ ਮਦਦ ਨਾਲ ਪੂਰਾ ਕਰਨਾ ਪੈਂਦਾ ਹੈ। ਜਦੋਂ ਅਸੀਂ ਵਿਟਾਮਿਨ ਬੀ12 ਨਾਲ ਭਰਪੂਰ ਭੋਜਨ ਪਦਾਰਥਾਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਨਹੀਂ ਕਰਦੇ ਹਾਂ ਤਾਂ ਅਸੀਂ ਇਸ ਦੀ ਕਮੀ ਦੇ ਸ਼ਿਕਾਰ ਹੋ ਜਾਂਦੇ ਹਾਂ। ਸਰੀਰ ‘ਚ ਇਸ ਦੀ ਕਮੀ ਕਾਰਨ ਵਿਅਕਤੀ ਇਕ ਨਹੀਂ ਸਗੋਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦੀ ਕਮੀ ਦੇ ਕੁਝ ਆਮ ਲੱਛਣਾਂ ਤੋਂ ਤੁਸੀਂ ਇਸ ਦਾ ਪਤਾ ਲਗਾ ਸਵਿਟਾਮਿਨ ਬੀ12 ਦੀ ਕਮੀ ਦਾ ਸਭ ਤੋਂ ਆਮ ਲੱਛਣ ਥਕਾਵਟ ਹੈ। ਜ਼ਿਆਦਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੋਣਾ ਸੁਭਾਵਿਕ ਹੈ ਪਰ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਕਰਨਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਇਸ ਦਾ ਇਕ ਕਾਰਨ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਦਰਅਸਲ, ਵਿਟਾਮਿਨ ਬੀ12 ਸਰੀਰ ‘ਚ ਲਾਲ ਖੂਨ ਦੇ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਕਸੀਜਨ ਪਹੁੰਚਾਉਂਦੇ ਹਨ। ਇਸ ਦੀ ਕਮੀ ਕਾਰਨ ਲਾਲ ਖੂਨ ਦੇ ਸੈੱਲ ਘੱਟ ਪੈਦਾ ਹੁੰਦੇ ਹਨ ਤੇ ਆਕਸੀਜਨ ਸਰੀਰ ਦੇ ਹਰ ਹਿੱਸੇ ਤਕ ਠੀਕ ਤਰ੍ਹਾਂ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਅਕਸਰ ਖੂਨ ਸੰਚਾਰ ‘ਚ ਰੁਕਾਵਟ ਕਾਰਨ ਸਾਡੇ ਹੱਥ ਜਾਂ ਪੈਰ ਸੁੰਨ ਜਾਂ ਝਰਨਾਹਟ ਮਹਿਸੂਸ ਕਰਨ ਲੱਗਦੇ ਹਨ। ਪਰ ਕਈ ਵਾਰ ਸਾਡੇ ਨਰਵਸ ਸਿਸਟਮ ‘ਚ ਸਮੱਸਿਆਵਾਂ ਦੇ ਕਾਰਨ ਸਾਨੂੰ ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਦਾ ਕਾਰਨ ਵਿਟਾਮਿਨ ਬੀ12 ਦੀ ਕਮੀ ਵੀ ਹੋ ਸਕਦੀ ਹੈ। ਇਹ ਵਿਟਾਮਿਨ ਸਾਡੇ ਦਿਮਾਗੀ ਪ੍ਰਣਾਲੀ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਕਾਰਨ ਨਰਵਸ ਸਿਸਟਮ ਦੇ ਸੈੱਲ ਖਰਾਬ ਹੋਣ ਲੱਗਦੇ ਹਨ, ਜਿਸ ਕਾਰਨ ਉਹ ਸਹੀ ਤਰ੍ਹਾਂ ਨਾਲ ਸਿਗਨਲ ਨਹੀਂ ਭੇਜ ਪਾਉਂਦੇ। ਇਸ ਲਈ ਹੱਥਾਂ-ਪੈਰਾਂ ਵਿਚ ਝਰਨਾਹਟ ਦੀ ਸਮੱਸਿਆ ਹੋ ਸਕਦੀ ਹੈ। ਸਾਡਾ ਦਿਲ ਬਲੱਡ ਪੰਪ ਕਰਦਾ ਹੈ ਤਾਂ ਜੋ ਖੂਨ ਸਰੀਰ ਦੇ ਹਰ ਹਿੱਸੇ ਤਕ ਸਹੀ ਤਰੀਕੇ ਨਾਲ ਪਹੁੰਚ ਸਕੇ ਤੇ ਆਕਸੀਜਨ ਪ੍ਰਾਪਤ ਕਰ ਸਕੇ, ਪਰ ਵਿਟਾਮਿਨ ਬੀ12 ਦੀ ਕਮੀ ਕਾਰਨ ਖੂਨ ਦੇ ਲਾਲ ਸੈੱਲ ਘੱਟ ਜਾਂਦੇ ਹਨ, ਜਿਸ ਕਾਰਨ ਸਰੀਰ ਦੇ ਹਰ ਹਿੱਸੇ ਤੱਕ ਆਕਸੀਜਨ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦੀ। ਇਸ ਕਮੀ ਨੂੰ ਪੂਰਾ ਕਰਨ ਲਈ ਦਿਲ ਜ਼ਿਆਦਾ ਤੀਬਰਤਾ ਨਾਲ ਬਲੱਡ ਪੰਪ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਕਾਰਨ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਵਿਟਾਮਿਨ ਬੀ12 ਦੀ ਕਮੀ ਦੇ ਸਭ ਤੋਂ ਪਹਿਲਾਂ ਲੱਛਣ ਤੁਹਾਡੇ ਮੂੰਹ ‘ਚ ਨਜ਼ਰ ਆਉਣਗੇ। ਇਸ ਦੇ ਕੁਝ ਆਮ ਲੱਛਣ ਹਨ ਮੂੰਹ ਦੇ ਛਾਲੇ, ਜੀਭ ਦੀ ਸੋਜ, ਜੀਭ ਦਾ ਜ਼ਿਆਦਾ ਲਾਲ ਹੋਣਾ। ਇਸ ਦਾ ਇਕ ਕਾਰਨ ਵਿਟਾਮਿਨ ਬੀ12 ਦੀ ਕਮੀ ਕਾਰਨ ਲਾਲ ਖੂਨ ਦੇ ਸੈੱਲਾਂ ਦੀ ਕਮੀ ਹੋ ਸਕਦੀ ਹੈ। ਕੌਗਨਿਟਿਵ ਹੈਲਥ ਦਾ ਮਤਲਬ ਹੁੰਦਾ ਹੈ ਠੀਕ ਤਰ੍ਹਾਂ ਸੋਚਣਾ ਤੇ ਯਾਦ ਕਰਨ ਦੀ ਸਮਰੱਥਾ। ਵਿਟਾਮਿਨ ਬੀ12 ਸਾਡੇ ਦਿਮਾਗੀ ਪ੍ਰਣਾਲੀ ਲਈ ਜ਼ਰੂਰੀ ਹੈ, ਇਸ ਲਈ ਇਸ ਦੀ ਕਮੀ ਨਾਲ ਸਾਡੇ ਦਿਮਾਗੀ ਪ੍ਰਣਾਲੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਕੌਗਨਿਟਿਵ ਸਿਹਤ ਪ੍ਰਬਾਵਿਤ ਹੋ ਸਕਦੀ