ਸਪੇਸਐਕਸ ਨੇ ਇਤਿਹਾਸ ਰਚਿਆ: ਪਹਿਲੀ ਵਾਰ ਚਾਰ ਵਿਅਕਤੀਆਂ ਨੂੰ ਪੁਲਾੜ ਵਿੱਚ ਭੇਜਿਆ

ਅਰਬਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਪੇਸਐਕਸ ਦੇ ਪਹਿਲੇ ਆਲ-ਸਿਵਲੀਅਨ ਕਰੂ ਸਫ਼ਲਤਾਪੂਰਵਕ ਲਾਂਚ ਹੋ ਗਿਆ ਹੈ। ਇਸ ਪ੍ਰੋਜੈਕਟ ਨੂੰ Inspiration4 ਨਾਮ ਦਿੱਤਾ ਗਿਆ ਹੈ। ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਵਿਖੇ ਨਾਸਾ ਦੇ ਪੈਡ 39 ਏ ਤੋਂ Inspiration4 ਨੇ ਉਡਾਣ ਭਰੀ। ਸਪੇਸਐਕਸ ਦੇ ਮਿਸ਼ਨ ਵਿੱਚ ਫਲੋਰੀਡਾ ਦੇ ਇੱਕ ਅਰਬਪਤੀ ਈ-ਕਾਮਰਸ ਕਾਰਜਕਾਰੀ ਤੋਂ ਇਲਾਵਾ ਤਿੰਨ ਹੋਰ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਧਰਤੀ ਦੇ ਚੱਕਰ ਵਿੱਚ ਲਾਂਚ ਕੀਤੇ ਗਏ ਪਹਿਲੇ ਆਲ਼-ਸਿਵਲੀਅਨ ਕਰੂ ਲਈ ਚੁਣਿਆ ਗਿਆ ਹੈ। ਇਹ ਤਿੰਨ ਦਿਨਾਂ ਲਈ ਪੁਲਾੜ ਵਿੱਚ ਰਹਿਣਗੇ ਅਤੇ 18 ਸਤੰਬਰ ਨੂੰ ਅਟਲਾਂਟਿਕ ਮਹਾਂਸਾਗਰ ਵਿੱਚ ਸਪਲੈਸ਼ਡਾਊਨ ਦੇ ਇਨ੍ਹਾਂ ਦਾ ਮਿਸ਼ਨ ਖ਼ਤਮ ਹੋ ਜਾਵੇਗਾ। ਨਾਸਾ ਦੇ ਫਲੋਰਿਡਾ ਸਥਿਤ ਕੈਨੇਡੀ ਸਪੇਸ ਰਿਸਰਚ ਸੈਂਟਰ ਤੋਂ ਫਾਲਕਨ 9 ਰਾਕੇਟ ਲਾਂਚ ਕੀਤਾ ਗਿਆ। ਇਸ ਦੇ ਕਰੀਬ 12 ਮਿੰਟ ਬਾਅਦ ਡ੍ਰੈਗਨ ਕੈਪਸੂਲ ਰਾਕੇਟ ਤੋਂ ਵੱਖ ਹੋ ਗਿਆ। ਇਸ ਮਿਸ਼ਨ ਦਾ ਮਕਸਦ ਅਮਰੀਕਾ ਦੇ ਟੈਨੇਸੀ ਸਥਿਤ ਜੂਡ ਚਿਲਡਰਨ ਰਿਸਰਚ ਹਸਪਤਾਲ ਲਈ ਫੰਡ ਇਕੱਠੇ ਕਰਨਾ ਹੈ।

ਰਵਾਨਗੀ ਤੋਂ ਪਹਿਲਾਂ, ਇਨਸਪੀਰੇਸ਼ਨ 4 ਟੀਮ ਨੇ ਇੱਕ ਟਵੀਟ ਵਿੱਚ ਕਿਹਾ, “ਸਪੇਸਐਕਸ ਨੇ ਸਾਡੀ ਉਡਾਣ ਦੀ ਤਿਆਰੀ ਦੀ ਸਮੀਖਿਆ ਪੂਰੀ ਕਰ ਲਈ ਹੈ ਅਤੇ ਅਸੀਂ ਲਾਂਚ ਲਈ ਤਿਆਰ ਹਾਂ।” ਇਸ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ਕੋਲ ਨਾ ਤਾਂ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ।

 

 

ਸਾਂਝਾ ਕਰੋ