ਕਾਂਗਰਸ ਤੇ ‘ਆਪ’ ਲੋਕ ਸਭਾ ਚੋਣਾਂ ਰਲ ਕੇ ਲੜਨਗੇ

ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਸੋਮਵਾਰ ਇੱਥੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ’ਤੇ ਆਖਰੀ ਫੈਸਲਾ ਕਰਨ ਲਈ ਇਕ ਵਾਰ ਫੇਰ ਮੀਟਿੰਗ ਕਰਨਗੀਆਂ। ਉਨ੍ਹਾ ਨਾਲ ਹੀ ਸਪੱਸ਼ਟ ਕੀਤਾ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ। ਕਾਂਗਰਸ ਨੇਤਾ ਨੇ ਕਿਹਾ-ਅਸੀਂ ਆਉਣ ਵਾਲੀਆਂ ਚੋਣਾਂ ਲਈ ਕਈ ਮੁੱਦਿਆਂ ’ਤੇ ਮੀਟਿੰਗ ਕੀਤੀ। ਗੱਲਬਾਤ ਅੱਗੇ ਚੱਲੇਗੀ ਅਤੇ ਅਸੀਂ ਦੁਬਾਰਾ ਮਿਲਾਂਗੇ। ਉਦੋਂ ਅਸੀਂ ਸੀਟਾਂ ਦੀ ਵੰਡ ’ਤੇ ਅੰਤਿਮ ਫੈਸਲਾ ਕਰਾਂਗੇ। ਹਰ ਗੱਲ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਸੀਂ ਇਕੱਠੇ ਚੋਣ ਲੜਾਂਗੇ ਤੇ ਭਾਜਪਾ ਨੂੰ ਮੂੰਹਤੋੜ ਜਵਾਬ ਦੇਵਾਂਗੇ। ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਨੇ ਬੈਠਕ ’ਚ ਸ਼ਿਰਕਤ ਕੀਤੀ। ਇਸ ਮੌਕੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਾਸਨਿਕ, ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਤੇ ਮੋਹਨ ਪ੍ਰਕਾਸ਼ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ

ਕਿਸਾਨ ਖਨੌਰੀ ਬਾਰਡਰ ‘ਤੇ ਭਲਕੇ ਤੋਂ

ਚੰਡੀਗੜ੍ਹ, 25 ਨਵੰਬਰ – ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ...