ਕੁਸ਼ਤੀ ਫੈਡਰੇਸ਼ਨ ’ਤੇ ਕੰਟਰੋਲ ਨਹੀਂ ਰੱਖ ਸਕਦੀ ਓਲੰਪਿਕ ਐਸੋਸੀਏਸ਼ਨ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਯੂਡਬਲਿਊਡਬਲਿਊ (ਯੂਨਾਈਟਿਡ ਵਰਲਡ ਰੈਸਲਿੰਗ) ਨੂੰ ਚੇਤੇ ਕਰਵਾਇਆ ਹੈ ਕਿ ਕੌਮਾਂਤਰੀ ਜਥੇਬੰਦੀ ਦੇ ਨਿਯਮਾਂ ਅਤੇ ਆਈਓਸੀ ਦੇ ਚਾਰਟਰ ਮੁਤਾਬਕ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨਵੀਂ ਚੁਣੀ ਗਈ ਜਥੇਬੰਦੀ ’ਤੇ ਕੋਈ ਕੰਟਰੋਲ ਨਹੀਂ ਰੱਖ ਸਕਦੀ ਹੈ। ਉਨ੍ਹਾਂ ਯੂਡਬਲਿਊਡਬਲਿਊ ਨੂੰ ਪਿਛਲੇ ਸਾਲ ਅਗਸਤ ’ਚ ਲਾਈ ਗਈ ਆਰਜ਼ੀ ਪਾਬੰਦੀ ਤੁਰੰਤ ਹਟਾਉਣ ਲਈ ਕਿਹਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੈ ਸਿੰਘ, ਜਿਸ ਦੀ ਜਥੇਬੰਦੀ ਨੂੰ ਖੇਡ ਮੰਤਰਾਲੇ ਨੇ ਮੁਅੱਤਲ ਕਰ ਦਿੱਤਾ ਹੈ, ਨੇ ਯੂਡਬਲਿਊਡਬਲਿਊ ਮੁਖੀ ਨੇਨਾਦ ਲਾਲੋਵਿਚ ਨੂੰ ਪੱਤਰ ਲਿਖ ਕੇ ਇਹ ਵੀ ਕਿਹਾ ਹੈ ਕਿ ਆਈਓਏ ਦੇ ਕੁਸ਼ਤੀ ’ਚ ਕਿਸੇ ਵੀ ਤਰ੍ਹਾਂ ਦੇ ਦਖ਼ਲ ਨੂੰ ਯੂਡਬਲਿਊਡਬਲਿਊ ਵੱਲੋਂ ਗ਼ੈਰਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ। ਪੱਤਰ ’ਚ ਸੰਜੈ ਸਿੰਘ ਨੇ ਕਿਹਾ,‘‘ਚੋਣਾਂ ਤੋਂ ਬਾਅਦ ਨਵੀਂ ਬਣੀ ਜਥੇਬੰਦੀ ਨੇ ਕੁਸ਼ਤੀ ਫੈਡਰੇਸ਼ਨ ਦਾ ਕੰਮਕਾਰ ਸੰਭਾਲ ਲਿਆ ਹੈ। ਅਸੀਂ ਯੂਡਬਲਿਊਡਬਲਿਊ ਵੱਲੋਂ ਆਰਜ਼ੀ ਮੁਅੱਤਲੀ ਹਟਾਉਣ ਦੀ ਉਡੀਕ ਕਰ ਰਹੇ ਹਾਂ।’’ ਉਸ ਨੇ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਯੂਡਬਲਿਊਡਬਲਿਊ ਦੀ ਮਾਨਤਾ ਪ੍ਰਾਪਤ ਮੈਂਬਰ ਬਣੀ ਰਹੇਗੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...