ਯੁੂਕੀ ਭਾਂਬਰੀ ਤੇ ਰੌਬਿਨ ਦੀ ਜੋੜੀ ਸੈਮੀਫਾਈਨਲ ’ਚ

ਭਾਰਤੀ ਟੈਨਿਸ ਖਿਡਾਰੀ ਯੁੂਕੀ ਭਾਂਬਰੀ ਅਤੇ ਉਸ ਦੇ ਸਾਥੀ ਰੌਬਿਨ ਹਾਸੇ ਨੇ ਸ਼ੁੱਕਰਵਾਰ ਨੂੰ ਇਥੇ ਨਾਥਾਨੀਅਲ ਲੈਮਨਸ ਅਤੇ ਜੈਕਸਨ ਵਿਥਰੋ ਦੀ ਅਮਰੀਕੀ ਜੋੜੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਬ੍ਰਿਸਬੇਨ ਅੰਤਰਰਾਸ਼ਟਰੀ ਏਟੀਪੀ ਟੂਰ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤ ਨੀਦਰਲੈਂਡ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਇਕ ਘੰਟੇ 36 ਮਿੰਟ ਤਕ ਚੱਲੇ ਕੁਆਰਟਰਫਾਈਨਲ ’ਚ 7-6 (5), 7-6 (6) ਨਾਲ ਜਿੱਤ ਹਾਸਲ ਕੀਤੀ। ਸੈਮੀਫਾਈਨਲ ’ਚ ਭਾਂਬਰੀ ਤੇ ਹਾਸੇ ਦੀ ਜੋੜੀ ਦਾ ਸਾਹਮਣਾ ਇੰਗਲੈਂਡ ਦੇ ਲਾਡ ਗਲਾਸਪੋਲ ਅਤੇ ਨੀਦਰਲੈਂਡ ਦੇ ਜੀਨ ਜੁੂਨੀਅਨ ਰੋਜਰ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਪਿਛਲੇ ਸਾਲ ਦਿੱਲੀ ਦੇ 31 ਸਾਲ ਦੇ ਭਾਂਬਰੀ ਨੇ ਮਾਲੋਰਕਾ ਚੈਂਪੀਅਨਸ਼ਿਪ ਦੇ ਡਬਲ ਟੂਰਨਾਮੈਂਟ ’ਚ ਪਹਿਲਾ ਏਟੀਪੀ ਖਿਤਾਬ ਜਿੱਤਿਆ ਸੀ। ਦਿੱਲੀ ਦੇ ਇਸ ਖਿਡਾਰੀ ਨੇ ਇਸ ਟੂਰਨਾਮੈਂਟ ’ਚ ਦੱਖਣੀ ਅਫਰੀਕਾ ਦੇ ਲਾਡ ਹੈਰਿਸ ਨਾਲ ਜੋੜੀ ਬਣਾਈ ਸੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...