ਧੋਨੀ ਨੇ ਸਾਬਕਾ ਕਾਰੋਬਾਰੀ ਭਾਈਵਾਲਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਾਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕ੍ਰਿਕਟ ਅਕੈਡਮੀ ਸਥਾਪਤ ਕਰਨ ਨਾਲ ਸਬੰਧਤ ਇਕਰਾਰਨਾਮੇ ਦੀ ਪਾਲਣਾ ਨਾ ਕਰਕੇ ਉਸ ਨਾਲ ਕਰੀਬ 16 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਧੋਨੀ ਦੇ ਵਕੀਲ ਦਇਆਨੰਦ ਸਿੰਘ ਅਨੁਸਾਰ ਸਪੋਰਟਸ ਮੈਨੇਜਮੈਂਟ ਕੰਪਨੀ ਆਰਕਾ ਸਪੋਰਟਸ ਦੇ ਦੋ ਡਾਇਰੈਕਟਰਾਂ ਮਿਹੀਰ ਦਿਵਾਕਰ ਅਤੇ ਸੌਮਿਆ ਬਿਸਵਾਸ ਖ਼ਿਲਾਫ਼ ਹੇਠਲੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ 2017 ’ਚ ਧੋਨੀ ਨਾਲ ਭਾਰਤ ਅਤੇ ਵਿਦੇਸ਼ ’ਚ ਕ੍ਰਿਕਟ ਅਕੈਡਮੀਆਂ ਸਥਾਪਤ ਕਰਨ ਲਈ ਸੰਪਰਕ ਕੀਤਾ ਸੀ। ਸ਼ੁਰੂਆਤ ’ਚ ਇਸ ਗੱਲ ’ਤੇ ਸਹਿਮਤੀ ਬਣੀ ਸੀ ਕਿ ਕ੍ਰਿਕਟਰ ਨੂੰ ਪੂਰੀ ਫਰੈਂਚਾਈਜ਼ੀ ਫੀਸ ਮਿਲੇਗੀ ਅਤੇ ਮੁਨਾਫਾ ਧੋਨੀ ਅਤੇ ਭਾਈਵਾਲਾਂ ਵਿਚਾਲੇ 70:30 ਦੇ ਆਧਾਰ ’ਤੇ ਵੰਡਿਆ ਜਾਵੇਗਾ। ਬਾਅਦ ਵਿੱਚ ਭਾਈਵਾਲਾਂ ਨੇ ਧੋਨੀ ਦੀ ਜਾਣਕਾਰੀ ਤੋਂ ਬਿਨਾਂ ਅਕੈਡਮੀ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਅਤੇ ਕੋਈ ਭੁਗਤਾਨ ਨਹੀਂ ਕੀਤਾ। ਇਸ ਨਾਲ ਧੋਨੀ ਨੂੰ 16 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...