ਬਜਰੰਗ ਸਮੇਤ ਪੰਜ ਪਹਿਲਵਾਨਾਂ ਨੇ ਟੀਮ ਦੀ ਚੋਣ ਲਈ ਨਹੀਂ ਦਿੱਤੀ ਸਹਿਮਤੀ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਐਡਹਾਕ ਪੈਨਲ ਨੇ ਅੱਜ ਕਰੋਏਸ਼ੀਆ ਵਿੱਚ ਹੋਣ ਵਾਲੇ ਜ਼ਗਰੇਬ ਓਪਨ ਲਈ 13 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਬਜਰੰਗ ਪੂਨੀਆ, ਅੰਤਿਮ ਪੰਘਾਲ ਅਤੇ ਤਿੰਨ ਹੋਰ ਪਹਿਲਵਾਨਾਂ ਨੇ ਐਡਹਾਕ ਪੈਨਲ ਨੂੰ ਆਪਣੀ ਚੋਣ ਲਈ ਸਹਿਮਤੀ ਨਹੀਂ ਦਿੱਤੀ ਜਿਸ ਕਾਰਨ ਟੂਰਨਾਮੈਂਟ ਦੇ ਪੰਜ ਵਰਗਾਂ ’ਚ ਭਾਰਤ ਨੁਮਾਇੰਦਗੀ ਨਹੀਂ ਕਰੇਗਾ। ਪੰਘਾਲ ਕੌਮੀ ਖੇਡ ਪੁਰਸਕਾਰ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਜਿੱਥੇ ਉਸ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਇਸੇ ਤਰ੍ਹਾਂ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਬਜਰੰਗ ਨੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਕਰਕੇ ਐਡਹਾਕ ਪੈਨਲ ਵੱਲੋਂ ਪੁਰਸ਼ਾਂ ਦੇ ਫਰੀਸਟਾਈਲ ਵਰਗ ਲਈ ਚੁਣੀ ਗਈ ਟੀਮ ਵਿੱਚ ਉਸ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਬਜਰੰਗ ਨੂੰ ਟੀਮ ਵਿੱਚ ਉਸ ਦੀ ਗੈਰਹਾਜ਼ਰੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਮੈਂ ਹਾਲ ਹੀ ਵਿੱਚ ਅੰਗੂਠੇ ਦੀ ਸਰਜਰੀ ਕਰਵਾਈ ਸੀ। ਮੈਂ ਹਾਲੇ ਤੱਕ ਮੈਟ ਸਿਖਲਾਈ ਸ਼ੁਰੂ ਨਹੀਂ ਕੀਤੀ। ਢੁਕਵੇਂ ਅਭਿਆਸ ਤੋਂ ਬਿਨਾਂ ਟੂਰਨਾਮੈਂਟ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...