ਡਬਲਿਊਐੱਫਆਈ ਦਾ ਦਫ਼ਤਰ ਬ੍ਰਿਜਭੂਸ਼ਣ ਦੀ ਰਿਹਾਇਸ਼ ਤੋਂ ਬਾਹਰ ਤਬਦੀਲ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਾਈ) ਨੇ ਆਪਣਾ ਦਫ਼ਤਰ ਸਾਬਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਰਿਹਾਇਸ਼ ਤੋਂ ਬਾਹਰ ਤਬਦੀਲ ਕਰ ਲਿਆ ਹੈ। ਖੇਡ ਮੰਤਰਾਲੇ ਨੇ ਹਾਲ ਹੀ ਵਿੱਚ ਇਸ ਸਬੰਧੀ ਗੰਭੀਰ ਇਤਰਾਜ਼ ਜਤਾਇਆ ਸੀ। ਸੂਤਰ ਨੇ ਦੱਸਿਆ, ‘‘ਬ੍ਰਿਜਭੂਸ਼ਣ ਦੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਡਬਲਿਊਐੱਫਆਈ ਨਵੀਂ ਦਿੱਲੀ ਵਿੱਚ ਨਵੇਂ ਦਫ਼ਤਰ ਤੋਂ ਕੰਮ ਕਰੇਗੀ।’’ ਫੈਡਰੇਸ਼ਨ ਦਾ ਨਵਾਂ ਦਫ਼ਤਰ ਨਵੀਂ ਦਿੱਲੀ ਦੇ ਹਰੀ ਨਗਰ ਖੇਤਰ ਵਿੱਚ ਸਥਿਤ ਹੈ।

ਮੰਤਰਾਲੇ ਨੇ ਸੰਜੈ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਤਿੰਨ ਦਿਨ ਬਾਅਦ 24 ਦਸੰਬਰ ਨੂੰ ਨਵੇਂ ਬਣੇ ਡਬਲਿਊਐਫਆਈ ਪੈਨਲ ਨੂੰ ਮੁਅੱਤਲ ਕਰਦਿਆਂ ਬ੍ਰਿਜ ਭੂਸ਼ਣ ਦੀ ਰਿਹਾਇਸ਼ ਤੋਂ ਚੱਲ ਰਹੇ ਦਫ਼ਤਰ ਨੂੰ ਇਸ ਸਖ਼ਤ ਕਾਰਵਾਈ ਕਰਨ ਦਾ ਇੱਕ ਕਾਰਨ ਦੱਸਿਆ ਸੀ। ਮੰਤਰਾਲੇ ਨੇ ਕਿਹਾ ਸੀ ਕਿ ਫੈਡਰੇਸ਼ਨ ਦਾ ਸਾਰਾ ਕੰਮਕਾਜ ਸਾਬਕਾ ਅਹੁਦੇਦਾਰ ਦੀ ਰਿਹਾਇਸ਼ ਤੋਂ ਚਲਾਇਆ ਜਾ ਰਿਹਾ ਹੈ। ਇਹ ਉਹ ਹੀ ਕਥਿਤ ਰਿਹਾਇਸ਼ ਹੈ, ਜਿੱਥੇ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ ਅਤੇ ਮੌਜੂਦਾ ਸਮੇਂ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਨਵੀਂ ਸੰਸਥਾ ਸਾਬਕਾ ਅਧਿਕਾਰੀਆਂ ਦੇ ਕੰਟਰੋਲ ਹੇਠ ਕੰਮ ਕਰ ਰਹੀ ਹੈ, ਜੋ ਕੌਮੀ ਖੇਡ ਜ਼ਾਬਤੇ ਦੇ ਮੁਤਾਬਕ ਨਹੀਂ ਹੈ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...