ਬਦਾਮ ਇਕ ਅਜਿਹਾ ਡਰਾਈ ਫਰੂਟ ਹੈ, ਜਿਸ ਨੂੰ ਖਾਣ ਨਾਲ ਸਿਰਫ ਸਿਹਤ ਨੂੰ ਹੀ ਨਹੀਂ ਬਲਕਿ ਸਾਡੇ ਵਾਲਾਂ ਤੇ ਸਕਿਨ ਨੂੰ ਵੀ ਫ਼ਾਇਦਾ ਮਿਲਦਾ ਹੈ। ਇਸ ਨਾਲ ਵਾਲ ਹੈਲਦੀ ਬਣੇ ਰਹਿੰਦੇ ਹਨ ਤੇ ਉਨ੍ਹਾਂ ਦੀ ਗੁਣਵੱਤਾ ’ਚ ਵੀ ਸੁਧਾਰ ਆਉਂਦਾ ਹੈ ਪਰ ਇਸ ਲਈ ਦਿਨ ਭਰ ’ਚ ਦੋ ਤੋਂ ਚਾਰ ਬਦਾਮ ਖਾਣ ਨਾਲ ਗੱਲ ਨਹੀਂ ਬਣਨ ਵਾਲੀ। ਜੇ ਤੁਹਾਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਚਾਹੀਦਾ ਤਾਂ ਇਸ ਦੀ ਮਾਤਰਾ ਦਾ ਧਿਆਨ ਰੱਖਣਾ ਹੋਵੇਗਾ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ ਬਦਾਮ ਗਰਮ ਹੁੰਦੇ ਹਨ ਤਾਂ ਇਸ ਲਈ ਮਾਹਿਰ ਤੇ ਡਾਇਟੀਸ਼ੀਅਨਜ਼ ਸੀਮਿਤ ਮਾਤਰਾ ’ਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਇਸ ਨੂੰ ਖਾਣ ਦਾ ਸਹੀ ਤਰੀਕਾ ਹੈ ਰਾਤ ਨੂੰ ਬਦਾਮ ਪਾਣੀ ’ਚ ਭਿੱਜਣ ਲਈ ਰੱਖੋ ਤੇ ਸਵੇਰੇ ਛਿਲਕੇ ਉਤਾਰ ਕੇ ਖਾ ਲਵੋ। ਹੁਣ ਰੋਜ਼ਾਨਾ ਕਿੰਨੇ ਬਦਾਮ ਖਾਣੇ ਚਾਹੀਦੇ ਹਨ ਇਹ ਹਰ ਉਮਰ ਤੇ ਵਜ਼ਨ ਵਾਲਿਆ ਲਈ ਅਲੱਗ-ਅਲੱਗ ਹਨ। ਜਿਵੇਂ 5-10 ਉਮਰ ਵਾਲੇ ਬੱਚਿਆਂ ਲਈ ਰੋਜ਼ਾਨਾ 2 ਤੋਂ 4 ਬਦਾਮ ਕਾਫ਼ੀ ਹੁੰਦੇ ਹਨ ਤੇ 18-20 ਸਾਲ ਵਾਲਿਆ ਨੂੰ 6-8 ਬਦਾਮ ਖਾਣੇ ਚਾਹੀਦੇ ਹਨ। ਬੱਚਿਆਂ ਦੇ ਦਿਮਾਗ਼ੀ ਤੇ ਸਰੀਰਕ ਵਿਕਾਸ ਲਈ ਬਦਾਮ ਬਹੁਤ ਹੀ ਹੈਲਦੀ ਹੁੰਦੇ ਹਨ। ਔਰਤਾਂ ਨੂੰ ਰੋਜ਼ਾਨਾ 12 ਬਦਾਮ ਖਾਣੇ ਚਾਹੀਦੇ। ਬਦਾਮਾਂ ’ਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਕੈਲੇਰੀ ਤੇ ਕੈਲਸ਼ੀਅਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫਾਈਬਰ ਤੇ ਹੈਲਦੀ ਫੈਟ ਨਾਲ ਵੀ ਭਰਪੂਰ ਹੁੰਦੇ ਹਨ। ਸਹੀ ਮਾਤਰਾ ’ਚ ਇਸ ਦਾ ਸੇਵਨ ਕਰਨ ਨਾਲ ਸਰੀਰ ’ਚ ਨਿਊਟ੍ਰਿਸ਼ਨ ਦੀ ਪੂਰਤੀ ਹੁੰਦੀ ਹੈ। ਕਿਉਂਕਿ ਬਦਾਮ ’ਚ ਹੈਲਦੀ ਫੈਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ unsaturated ਫੈਟੀ ਐਸਿਡ ਵੀ ਮੌਜੂਦ ਹੁੰਦੇ ਹਨ, ਜੋ ਦਿਮਾਗ ਹੈਲਥ ਲਈ ਬਹੁਤ ਜ਼ਰੂਰੀ ਹਨ। ਨਾਲ ਹੀ ਬਦਾਮ ਵਿੱਚ ਭਰਪੂਰ ਮਾਤਰਾ ’ਚ ਵਿਟਾਮਿਨ ਈ ਵੀ ਸ਼ਾਮਿਲ ਹੁੰਦਾ ਹੈ, ਜੋ ਸਕਿਨ ਤੇ ਵਾਲਾਂ ਨੂੰ ਅੰਦਰ ਤੋਂ ਤੰਦਰੁਸਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਪ੍ਰੋਟੀਨ ਦਾ ਚੰਗਾ ਸੋਰਸ ਹੁੰਦਾ ਹੈ। ਬਦਾਮ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕੈਂਸਰ ਤੋਂ ਬਚਾਉਣ ’ਚ ਵੀ ਕਾਰਗਰ ਹੁੰਦਾ ਹੈ।