ਡਾਰਕ ਚਾਕਲੇਟ ਖਾਣ ‘ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ‘ਚ ਜ਼ਿਆਦਾ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਤੁਹਾਡੀ ਚਮੜੀ ਨੂੰ ਨਿਖਾਰਨ ‘ਚ ਮਦਦਗਾਰ ਹੁੰਦੇ ਹਨ। ਇਹ ਫ੍ਰੀ ਰੈਡੀਕਲ ਦੇ ਨੁਕਸਾਨ ਨੂੰ ਰੋਕਦਾ ਹੈ ਅਤੇ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਅਤੇ ਸੋਜ ਨੂੰ ਘੱਟ ਕਰਨ ‘ਚ ਵੀ ਬਹੁਤ ਮਦਦਗਾਰ ਹੋ ਸਕਦਾ ਹੈ। ਤੁਸੀਂ ਇਸ ਤੋਂ ਕਈ ਪਕਵਾਨ ਵੀ ਤਿਆਰ ਕਰ ਸਕਦੇ ਹੋ, ਜਿਸ ਨੂੰ ਖਾ ਕੇ ਤੁਸੀਂ ਵੀ ਇਸ ਦਾ ਲਾਭ ਲੈ ਸਕਦੇ ਹੋ। ਆਓ ਜਾਣਦੇ ਹਾਂ ਡਾਰਕ ਚਾਕਲੇਟ ਨਾਲ ਕਿਹੜੇ-ਕਿਹੜੇ ਪਕਵਾਨ ਬਣਾਏ ਜਾ ਸਕਦੇ ਹਨ।
ਇੱਕ ਕੜਾਹੀ ਵਿੱਚ ਪਾਣੀ ਪਾਓ ਅਤੇ ਕੱਟੀ ਹੋਈ ਡਾਰਕ ਚਾਕਲੇਟ ਨੂੰ ਇੱਕ ਕਟੋਰੇ ਵਿੱਚ ਰੱਖੋ ਅਤੇ ਇਸਨੂੰ ਪਿਘਲਾ ਦਿਓ। ਜਦੋਂ ਚਾਕਲੇਟ ਪਿਘਲ ਜਾਵੇ ਤਾਂ ਇਸ ਨੂੰ ਕੱਢ ਲਓ ਅਤੇ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ। ਇੱਕ ਵੱਡੇ ਕਟੋਰੇ ਵਿੱਚ ਆਟਾ, ਕੋਕੋ, ਬੇਕਿੰਗ ਸੋਡਾ ਮਿਲਾਓ। ਇਸ ਤੋਂ ਬਾਅਦ ਪਿਘਲੀ ਹੋਈ ਚਾਕਲੇਟ ‘ਚ ਚੀਨੀ, ਕੌਫੀ, ਵਨੀਲਾ ਅਤੇ ਬਟਰਮਿਲਕ ਮਿਲਾਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਆਂਡੇ ਨੂੰ ਤੋੜ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ‘ਚ ਮੈਦਾ ਅਤੇ ਕੋਕੋ ਦਾ ਮਿਸ਼ਰਣ ਮਿਲਾਓ। ਹੁਣ ਇਸ ਮਿਸ਼ਰਣ ਨੂੰ ਟੀਨ ‘ਚ ਪਾਓ ਤੇ 30 ਮਿੰਟ ਲਈ ਬੇਕ ਕਰੋ। ਇਸ ਤੋਂ ਬਾਅਦ ਇਸ ਨੂੰ ਬਾਹਰ ਕੱਢ ਕੇ ਬੋਰਡ ‘ਤੇ ਰੱਖੋ, ਇਸ ਨੂੰ ਚੌਰਸ ਆਕਾਰ ‘ਚ ਕੱਟ ਲਓ ਅਤੇ ਤੁਹਾਡੀ ਬਰਾਊਨੀ ਤਿਆਰ ਹੈ।ਜੂਸ ਵਿੱਚ ਸੁੱਕੇ ਮੇਵੇ ਪਾਓ ਅਤੇ 2 ਮਿੰਟ ਲਈ ਮਾਈਕ੍ਰੋਵੇਵ ਵਿੱਚ ਰੱਖੋ। ਇਸ ਤੋਂ ਬਾਅਦ ਇਕ ਬਾਊਲ ‘ਚ ਚਾਕਲੇਟ ਲਓ, ਉਸ ‘ਚ ਦੁੱਧ ਅਤੇ ਗੋਲਡਨ ਸੀਰਪ ਪਾਓ ਅਤੇ ਮਾਈਕ੍ਰੋਵੇਵ ‘ਚ ਗਰਮ ਕਰੋ। ਇਸ ਤੋਂ ਬਾਅਦ ਇਕ ਕਟੋਰੀ ‘ਚ ਬਿਸਕੁਟਾਂ ਨੂੰ ਤੋੜ ਕੇ ਉਸ ‘ਚ ਪਿਘਲੇ ਹੋਏ ਚਾਕਲੇਟ ਤੇ ਜੂਸ ‘ਚ ਭਿੱਜੇ ਹੋਏ ਡਰਾਈ ਫਰੂਟਜ਼ ਮਿਲਾ ਲਓ। ਇਸ ਤੋਂ ਬਾਅਦ ਇਸ ਨੂੰ ਬੇਕਿੰਗ ਟ੍ਰੇ ‘ਚ ਪਾ ਕੇ ਚੰਗੀ ਤਰ੍ਹਾਂ ਫੈਲਾਓ ਅਤੇ ਰਾਤ ਭਰ ਫਰਿੱਜ ‘ਚ ਰੱਖ ਦਿਓ। ਅਗਲੇ ਦਿਨ ਤੁਸੀਂ ਇਸ ਨੂੰ ਚੌਰਸ ਟੁਕੜਿਆਂ ਵਿੱਚ ਕੱਟ ਲਓ ਅਤੇ ਤੁਹਾਡਾ ਕੇਕ ਤਿਆਰ ਹੈ।