WhatsApp ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਡੈਸਕਟਾਪ ‘ਚ ਵੀ ਕੰਮ ਕਰੇਗਾ ਇਹ ਖਾਸ ਫੀਚਰ

ਭਾਰਤ ‘ਚ ਵ੍ਹਟਸਐਪ ਦੇ ਲੱਖਾਂ ਯੂਜ਼ਰਜ਼ ਹਨ, ਜੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਦੀ ਵਰਤੋਂ ਵੱਖਰੇ ਤਰੀਕੇ ਨਾਲ ਕਰਦੇ ਹਨ। ਕੰਪਨੀ ਆਪਣੇ ਗਾਹਕਾਂ ਨੂੰ ਵਧੀਆ ਅਨੁਭਵ ਦੇਣ ਲਈ ਨਵੇਂ ਫੀਚਰਜ਼ ਲਿਆਉਂਦੀ ਰਹਿੰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਪ ਆਪਣੇ ਯੂਜ਼ਰਜ਼ ਨੂੰ ਸਟੇਟਸ ‘ਚ ਫੋਟੋਆਂ ਤੇ ਵੀਡੀਓ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹੁਣ ਇਹ ਫੀਚਰ ਡੈਸਕਟਾਪ ਯੂਜ਼ਰਜ਼ ਲਈ ਪੇਸ਼ ਕੀਤਾ ਜਾ ਰਿਹਾ ਹੈ।

ਮੈਸੇਜਿੰਗ ਐਪ ਵ੍ਹਟਸਐਪ ਆਪਣੇ ਡੈਸਕਟਾਪ ਯੂਜ਼ਰਜ਼ ਲਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸਦੀ ਮਦਦ ਨਾਲ ਤੁਸੀਂ ਹੁਣ ਡੈਸਕਟਾਪ ‘ਤੇ ਵੀ ਸਟੇਟਸ ‘ਤੇ ਫੋਟੋਆਂ, ਵੀਡੀਓ ਤੇ ਟੈਕਸਟ ਨੂੰ ਸਿੱਧਾ ਸਾਂਝਾ ਕਰਨ ਦੇ ਯੋਗ ਹੋਵੋਗੇ, ਹਾਲਾਂਕਿ ਇਹ ਫੀਚਰ ਫਿਲਹਾਲ ਬੀਟਾ ਅਪਡੇਟ ‘ਚ ਹੈ। ਆਓ ਜਾਣਦੇ ਹਾਂ ਇਸ ਬਾਰੇ..ਵ੍ਹਟਸਐਪ ਨਾਲ ਜੁੜੀ ਜਾਣਕਾਰੀ ਸ਼ੇਅਰ ਕਰਨ ਵਾਲੀ ਸਾਈਟ WABetaInfo ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਕਰਵਾਇਆ ਜਾਵੇਗਾ।

  • ਇਸਦੀ ਮਦਦ ਨਾਲ ਤੁਸੀਂ WhatsApp ਵੈੱਬ ‘ਤੇ ਫੋਟੋ, ਵੀਡੀਓ ਤੇ ਟੈਕਸਟ ਵੀ ਸ਼ੇਅਰ ਕਰ ਸਕਦੇ ਹੋ।
  • ਇਹ ਕੰਪਨੀ ਦਾ ਅਹਿਮ ਕਦਮ ਹੈ, ਕਿਉਂਕਿ ਯੂਜ਼ਰਜ਼ ਇਸ ਫੀਚਰ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।
  • ਇਸ ਫੀਚਰ ਨਾਲ ਹੁਣ ਤੁਸੀਂ ਲੈਪਟਾਪ ‘ਤੇ ਵੀ ਆਪਣੇ WhatsApp ਪ੍ਰੋਫਾਈਲ ‘ਤੇ ਕੋਈ ਵੀ ਸਟੇਟਸ ਆਸਾਨੀ ਨਾਲ ਪਾ ਸਕਦੇ ਹੋ ਅਤੇ ਇਸਦੇ ਲਈ ਤੁਹਾਨੂੰ ਮੋਬਾਈਲ ਦੀ ਵੀ ਲੋੜ ਨਹੀਂ ਪਵੇਗੀ। ਮੋਬਾਈਲ ਅਤੇ ਵੈੱਬ ਵਿਚਕਾਰ ਇਹ ਸਮਕਾਲੀਕਰਨ ਬਿਲਕੁਲ ਸਹੀ ਅਤੇ ਜ਼ਰੂਰੀ ਸੀ।

    ਤੁਹਾਡੀ ਬਿਹਤਰ ਮਦਦ ਲਈ WhatsApp ਨੇ ਹਾਲ ਹੀ ‘ਚ ਚੈਟ ਫਿਲਟਰ ਫੀਚਰ ਪੇਸ਼ ਕੀਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਤਰਜੀਹ ਦੇ ਆਧਾਰ ‘ਤੇ ਆਪਣੀਆਂ ਮਹੱਤਵਪੂਰਨ ਚੈਟਸ ਨੂੰ ਫਿਲਟਰ ਕਰ ਸਕਦੇ ਹੋ।

    ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਪਲੇਟਫਾਰਮ ‘ਤੇ ਸ਼ਾਮਲ ਕੀਤਾ ਗਿਆ ਹੈ, ਪਰ ਸਿਰਫ ਬੀਟਾ ਟੈਸਟਰ ਹੀ ਇਸ ਦੀ ਵਰਤੋਂ ਕਰ ਸਕਦੇ ਹਨ ਪਰ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ ਇਸ ਨੂੰ ਸਾਰੇ ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ।

ਸਾਂਝਾ ਕਰੋ