ਆਈਫੋਨ ਬਣਾਉਣ ਵਾਲੇ ਵਿਸਟਰੋਨ ਗਰੁੱਪ ਨੇ ਟਾਟਾ ਗਰੁੱਪ ਨਾਲ ਮਿਲਾਇਆ ਹੱਥ, ਹੁਣ ਭਾਰਤ ਵਿੱਚ ਵੀ ਬਣਨਗੇ ਆਈਫੋਨ

ਨਵੀਂ ਦਿੱਲੀ, 28 ਅਕਤੂਬਰ-  ਆਈਫੋਨ ਬਣਾਉਣ ਵਾਲੇ ਵਿਸਟਰੋਨ ਗਰੁੱਪ ਦੇ ਬੋਰਡ ਨੇ ਟਾਟਾ ਗਰੁੱਪ ਨੂੰ ਲਗਪਗ 12.5 ਕਰੋੜ ਅਮਰੀਕੀ ਡਾਲਰ ਵਿੱਚ ਆਪਣਾ ਭਾਰਤੀ ਪਲਾਂਟ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਸਟਰੋਨ ਦਾ ਇਹ ਪਲਾਂਟ ਬੰਗਲੂਰੂ ਨੇੜੇ ਸਥਿਤ ਹੈ। ਇਸ ਦੇ ਨਾਲ ਹੀ ਟਾਟਾ ਗਰੁੱਪ ਭਾਰਤ ਦਾ ਪਹਿਲਾ ਆਈਫੋਨ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਇਵਾਨ ਦੀ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਸਟਰੋਨ ਬੋਰਡ ਨੇ ਵਿਸਟਰੋਨ ਇਨਫੋਕਾਮ ਮੈਨੂਫੈਕਚਰਿੰਗ (ਇੰਡੀਆ) ਪ੍ਰਾਈਵੇਟ ਲਿਮਟਡ ਨੂੰ ਟਾਟਾ ਇਲੈਕਟ੍ਰਾਨਿਕਸ ਨੂੰ 12.5 ਕਰੋੜ ਅਮਰੀਕੀ ਡਾਲਰ ਵਿੱਚ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਸਟਰੋਨ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਸਿਰੇ ਚੜ੍ਹਨ ਮਗਰੋਂ ਇਸ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਲਈ ਅੱਗੇ ਭੇਜਿਆ ਜਾਵੇਗਾ

ਸਾਂਝਾ ਕਰੋ