ਰੰਗ ‘ਚ ਪਾਂਦੇ ਭੰਗ / ਮਹਿੰਦਰ ਸਿੰਘ ਮਾਨ

 ਰੰਗ ‘ਚ ਪਾਂਦੇ ਭੰਗ, ਭਰਾਵੋ ਆਪਣੇ ਹੀ,
ਕਰਨ ਹਮੇਸ਼ਾ ਤੰਗ, ਭਰਾਵੋ ਆਪਣੇ ਹੀ।
ਜਿਸ ਨੂੰ ਪੂਰਾ ਕਰਨਾ ਹੁੰਦਾ ਹੈ ਮੁਸ਼ਕਲ,
ਰੱਖਣ ਐਸੀ ਮੰਗ, ਭਰਾਵੋ ਆਪਣੇ ਹੀ।
ਮੁਸ਼ਕਲ ‘ਚ ਫਸੇ ਵੇਖ ਬਣਾ ਲੈਂਦੇ ਦੂਰੀ,
ਖੜ੍ਹਨ ਕਦੇ ਨਾ ਸੰਗ, ਭਰਾਵੋ ਆਪਣੇ ਹੀ।
ਬੇਗਾਨੇ ਤਾਂ ਬੇਗਾਨੇ ਹੀ ਹੁੰਦੇ ਨੇ,
ਪਲ, ਪਲ ਬਦਲਣ ਰੰਗ, ਭਰਾਵੋ ਆਪਣੇ ਹੀ।
ਆਪਣਿਆਂ ਨੂੰ ਹੀ ਪੈਸੇ ਦੇਣ ਵਿਆਜੂ,
ਕਰਨ ਰਤਾ ਨਾ ਸੰਗ, ਭਰਾਵੋ ਆਪਣੇ ਹੀ।
ਹੁੰਦੇ ਕੰਮ ਦੇ ਵਿੱਚ ਰੁਕਾਵਟ ਪਾਣ ਲਈ,
ਵਰਤਣ ਕੋਝੇ ਢੰਗ, ਭਰਾਵੋ ਆਪਣੇ ਹੀ।
ਸਰਹੱਦੋਂ ਪਾਰ ਨੇ ਵੱਸਦੇ ਆਪਣੇ ਭਾਈ,
ਆਪੋ ‘ਚ ਕਰਨ ਜੰਗ, ਭਰਾਵੋ ਆਪਣੇ ਹੀ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

ਸਾਂਝਾ ਕਰੋ

ਪੜ੍ਹੋ

‘ਨਵਾਂ ਭਾਰਤ’ ਅਤੇ ਮਜ਼ਦੂਰ ਜਮਾਤ/ਡਾ. ਕੇਸਰ ਸਿੰਘ

ਪਹਿਲੀ ਮਈ ਨੂੰ ਦੁਨੀਆ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ...