ਸਿੱਧੂ ਦਾ ਸਿਕਸਰ: ‘ਆਮ ਆਦਮੀ ਪਾਰਟੀ ਨੇ ਹਮੇਸ਼ਾਂ ਮੇਰੇ ਕੰਮ ਦੀ ਕਦਰ ਕੀਤੀ’

ਚੰਡੀਗੜ੍ਹ, 13 ਜੁਲਾਈ

ਪੰਜਾਬ ਸੱਤਾਧਾਰੀ ਕਾਂਗਰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਕਲੇਸ਼ ਦਾ ਹੱਲ ਕੱਢਣ ਲਈ ਸਿਰ ਸੁੱਟ ਕੇ ਲੱਗੀ ਹੋਈ ਹੈ ਤੇ ਉਥੇ ਅੱਜ ਸਿੱਧੂ ਦੇ ਆਮ ਆਦਮੀ ਪਾਰਟੀ ਪ੍ਰਤੀ ਜਾਗੇ ਹੇਜ ਨੇ ਕਾਂਗਰਸ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਉਸ ਵੱਲੋਂ ਕੀਤੇ ਟਵੀਟ ਦੇ ਕਈ ਅਰਥ ਕੱਢੇ ਜਾ ਰਹੇ ਹਨ। ਸਾਬਕਾ ਕ੍ਰਿਕਟਰ, ਜੋ ਕਾਫੀ ਅਰਸੇ ਤੋਂ ਕਾਂਗਰਸ ਵਿੱਚ ਆਪਣੀ ਵੱਖਰੀ ਥਾਂ ਤੇ ਪਛਾਣ ਲਈ ਦਿੱਲੀ ਦੇ ਗੇੜੇ ਕੱਢ ਰਿਹਾ ਹੈ, ਨੂੰ ਲੀਡਰਸ਼ਿਪ ਕੋਈ ਪੱਲਾ ਨਹੀਂ ਫੜਾ ਰਹੀ। ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ, ‘ਆਮ ਆਦਮੀ ਪਾਰਟੀ ਹਮੇਸ਼ਾਂ ਮੇਰੇ ਪੰਜਾਬ ਪ੍ਰਤੀ ਕੰਮ ਤੇ ਦੂਰਦਰਸ਼ੀ ਵਿਚਾਰਾਂ ਦੀ ਕਦਰ ਕਰਦੀ ਰਹੀ ਹੈ। ਚਾਹੇ ਬੇਅਦਬੀ ਕਾਂਡ, ਨਸ਼ੇ, ਕਿਸਾਨ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਵਰਗੇ ਮਾਮਲੇ ਹੋਣ, ਮੈਂ ਇਨ੍ਹਾਂ ਮਾਮਲਿਆਂ ’ਤੇ ਖੁੱਲ੍ਹ ਕੇ ਆਪਣੀ ਗੱਲ ਕਹੀ ਹੈ। ਅੱਜ ਵੀ ਜਦੋਂ ਮੈਂ ਪੰਜਾਬ ਮਾਡਲ ਦੀ ਗੱਲ ਕਰਦਾ ਹਾਂ ਤਾਂ ਆਪ ਇਸ ਨੂੰ ਸਮਝਦੀ ਹੈ। ਆਪ ਜਾਣਦੀ ਹੈ ਕਿ ਪੰਜਾਬ ਲਈ ਕੌਣ ਲੜ ਰਿਹਾ ਹੈ?

ਸਾਂਝਾ ਕਰੋ

ਪੜ੍ਹੋ