ਪਰਲ ਕੰਪਨੀ ਵਿਚੋਂ ਨਿਵੇਸ਼ਕਾ ਦੇ ਪੈਸੇ ਵਾਪਸ ਕਰਵਾਉਣ ਲਈ ਮਾਨਸਾ,ਸਰਦੂਲਗੜ੍ਹ ਤੇ ਬੁਢਲਾਡਾ ਦੇ ਐਸ ਡੀ ਐਮ ਸਾਹਿਬਾਨ ਨੂੰ ਮੰਗ ਪੱਤਰ ਸੌਂਪੇ ਗਏ–ਰਾਏਪੁਰ

ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ-13 ਜੁਲਾਈ ਅੱਜ ਪੂਰੇ ਪੰਜਾਬ ਦੇ ਪਰਲ ਕੰਪਨੀ ਤੋਂ ਪੀੜ੍ਹਤ ਲੋਕਾਂ ਨੇ ਇਕੱਠੇ ਹੋ ਕੇ ਆਪੋ ਆਪਣੇ ਇਲਾਕੇ ਦੇ ਐਸ ਡੀ ਐਮ ਸਾਹਿਬਾਨ ਨੂੰ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਸੌਂਪੇ।ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਵਲੋਂ ਸ ਮਹਿੰਦਰਪਾਲ ਸਿੰਘ ਦਾਨਗੜ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਮਾਨਸਾ ਦੀਆਂ ਸਬ ਡਵੀਜਨਾ ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਦੇ ਐਸ ਡੀ ਐਮ ਸਾਹਿਬਾਨ ਨੂੰ ਜਥੇਬੰਦੀ ਦੇ ਮੁੱਖ ਬੁਲਾਰੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਸੌਂਪੇ ਗਏ।ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਦੇ 25 ਲਖ ਲੋਕਾਂ ਦਾ 10,000 ਕਰੌੜ ਰੁਪਿਆ ਪਰਲ ਕੰਪਨੀ ਵਿੱਚ ਲੱਗਿਆ ਹੋਇਆ ਹੈ।ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਨੇ ਨਿਵੇਸ਼ਕਾ ਦੇ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਲਈ ਕਾਫੀ ਸੰਘਰਸ਼ ਕੀਤਾ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜਾ ਵੀ ਖੜਕਾਇਆ।ਮਾਨਯੋਗ ਸੁਪਰੀਮ ਕੋਰਟ ਨੇ ਨਿਵੇਸ਼ਕਾ ਦੇ ਹੱਕ ਵਿੱਚ ਫੈਸਲਾ 02 ਫਰਵਰੀ 2016 ਨੂੰ ਦਿੱਤਾ ਕਿ ਪਰਲਜ ਕੰਪਨੀ ਦੀਆਂ ਸਾਰੀਆਂ ਪਰੋਪਰਟੀਆ ਵੇਚ ਕੇ ਨਿਵੇਸ਼ਕਾ ਦਾ ਪੈਸਾ ਵਾਪਸ ਕੀਤਾ ਜਾਵੇ।ਇਕ ਰਿਟਾ. ਚੀਫ ਜਸਟਿਸ ਆਰ ਐਮ ਲੌਢਾ ਕਮੇਟੀ ਦਾ ਗਠਨ ਵੀ ਕੀਤਾ ਗਿਆ।ਪਰ ਅਫਸੋਸ ਅਜੇ ਤੱਕ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਵੀ ਲਾਗੂ ਨਹੀਂ ਹੋ ਸਕਿਆ,2017 ਦੀਆਂ ਵਿਧਾਨ ਸਭਾ ਚੋਣ ਰੈਲੀਆਂ ਦੌਰਾਨ ਹਲਕਾ ਮਾਨਸਾ ਤੇ ਬੁਢਲਾਡਾ  ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਿਵੇਸ਼ਕਾ ਨਾਲ ਵਾਅਦਾ ਕੀਤਾ ਸੀ ਕਿ ਕਾਗਰਸ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਪਰਲ ਕੰਪਨੀ ਵਿਚੋਂ ਮੈਂ ਲੋਕਾਂ ਦੇ ਪੈਸੈ ਵਾਪਸ ਕਰਵਾਵਾਗਾ।ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਪਰਲ ਕੰਪਨੀ ਵਿਚੋਂ ਵਾਪਸ ਨਹੀਂ ਮਿਲੇ।ਸਗੋਂ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪੰਜਾਬ ਵਿਚਲੀਆਂ ਪਰਲ ਕੰਪਨੀ ਦੀਆਂ ਪ੍ਰਾਪਰਟੀਆ ਜਿਨ੍ਹਾਂ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਗਈ ਸੀ, ਉਹ ਵੀ ਖੁਰਦ ਬੁਰਦ ਹੋ ਰਹੀਆਂ ਹਨ।ਜੇ ਪਰਲ ਕੰਪਨੀ ਦੀਆਂ ਪ੍ਰਾਪਰਟੀਆ ਇਸੇ ਤਰ੍ਹਾਂ ਲੈਂਡ ਮਾਫੀਆ ਸਤਾਧਾਰੀ ਸਿਆਸੀ ਲੀਡਰਾਂ ਨਾਲ ਮਿਲਕੇ ਤੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਹੜੱਪ ਗਿਆ ਤਾਂ ਲੋਕਾਂ ਦਾ ਪੈਸਾ ਵਾਪਸ ਕਰਨਾ ਮੁਸ਼ਕਿਲ ਹੋ ਜਾਵੇਗਾ।ਕਿਉਂਕਿ ਪਰਲ ਕੰਪਨੀ ਦੇ ਨਿਵੇਸ਼ਕਾ ਦਾ ਪੈਸਾ ਕੰਪਨੀ ਦੀਆਂ ਪ੍ਰਾਪਰਟੀਆ ਵੇਚ ਕੇ ਹੀ ਮੋੜਿਆ ਜਾ ਸਕਦਾ ਹੈ।ਇਸ ਮੁੱਦੇ ਸਰਕਾਰੀ ਖਜਾਨੇ ਕਿਸੇ ਕਿਸਮ ਦਾ ਬੋਝ ਨਹੀਂ ਪਵੇਗਾ।ਸਗੋਂ ਪਰਲ ਕੰਪਨੀ ਦੀਆਂ ਦੇਣਦਾਰੀਆ ਤੋਂ ਕਿਤੇ ਵੱਧ ਪਰਲ ਕੰਪਨੀ ਦੀਆਂ ਪੰਜਾਬ ਵਿੱਚ ਪਰੋਪਰਟੀਆ ਹਨ।ਆਖਰ ਵਿੱਚ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਪਰਲ ਕੰਪਨੀ ਵਿਚੋਂ ਨਿਵੇਸ਼ਕਾ ਦੇ ਪੈਸੇ ਵਾਪਸ ਕਰਕੇ ਆਪਣਾ ਨਿਵੇਸ਼ਕਾ ਨਾਲ ਚੌਣ ਰੈਲੀਆਂ ਦੌਰਾਨ ਕੀਤਾ ਵਾਅਦਾ ਪੂਰਾ ਕਰੋ।ਪਰਲ ਕੰਪਨੀ ਨੂੰ ਕੇਂਦਰ ਸਰਕਾਰ ਦੇ ਵਿਭਾਗ ਐਮ ਸੀ ਏ ਰਾਹੀਂ ਲਾਇਸੰਸ ਦਿੱਤੇ ਗਏ ਸਨ।ਪੰਜਾਬ ਵਿੱਚ 2002 ਤੋ 2007 ਤਕ ਕਾਂਗਰਸ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ 582 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ਬਨੂੰੜ, ਮੋਹਾਲੀ ਤੇ ਚੰਡੀਗੜ੍ਹ ਵਿਚ ਪਰਲ ਕੰਪਨੀ ਨੂੰ ਦੇ ਕੇ ਪਰਮੋਟ ਕੀਤਾ ਸੀ ਤੇ ਲੋਕਾਂ ਨੂੰ ਪਰਲ ਕੰਪਨੀ ਦੇ ਜਾਲ ਵਿੱਚ ਫਸਾਇਆ ਸੀ।ਆਕਾਲੀ ਦਲ ਦੀ ਸਰਕਾਰ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਨੇ ਨਿਰਮਲ ਭੰਗੂ ਨਾਲ ਮਿਲਕੇ ਪਰਲਜ ਵਰਡ ਕਬੱਡੀ ਕੱਪ ਕਰਵਾਕੇ ਪਰਲ ਕੰਪਨੀ ਨੂੰ ਪਰਮੋਟ ਕੀਤਾ ਸੀ ਤੇ ਲੋਕਾਂ ਨੂੰ ਬੁਰੀ ਤਰਾਂ ਲੁੱਟਿਆ ਸੀ।ਪਰਲਜ ਵਰਡ ਕਬੱਡੀ ਕੱਪ ਉੱਤੇ ਨਿਵੇਸ਼ਕਾ ਦਾ ਪੈਸਾ ਪਰਲ ਕੰਪਨੀ ਰਾਹੀਂ ਸੁਖਬੀਰ ਬਾਦਲ ਤੇ ਨਿਰਮਲ ਭੰਗੂ ਨੇ ਪਾਣੀ ਵਾਂਗ ਵਹਾਇਆ ਸੀ।ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਬਣਦਿਆਂ ਹੀ 22 ਅਗਸਤ 2014 ਨੂੰ ਸੇਬੀ ਤੇ ਈਡੀ ਰਾਹੀਂ ਪਰਲ ਕੰਪਨੀ ਬੰਦ ਕਰਵਾ ਦਿੱਤੀ ਸੀ ਤੇ ਲੋਕਾਂ ਦੇ ਪੈਸੇ ਵਾਰੇ ਕਿਸੇ ਨੇ ਵੀ ਸੋਚਿਆ ਨਹੀਂ।ਪਰਲ ਕੰਪਨੀ ਵਿੱਚ ਨਿਵੇਸ਼ਕਾ ਦੇ ਡੁੱਬੇ ਹੋਏ ਪੈਸੇ ਦੇ ਅਸਲੀ ਜਿੰਮੇਵਾਰ ਨਿਰਮਲ ਭੰਗੂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਹਨ।ਮੋਦੀ ਸਰਕਾਰ ਦੁਆਰਾ ਪਰਲ ਕੰਪਨੀ ਤੋਂ ਇਲਾਵਾ ਰੋਜ ਵੈਲੀ, ਨਾਇਸਰ ਗ੍ਰੀਨ, ਕੈਪੀਟਲ ਕਰੋਨ, ਜੀ ਸੀ ਏ,ਸਰਬ ਐਗਰੋ ਆਦਿ ਸੈਕੜੇ ਕੰਪਨੀਆਂ ਬੰਦ ਕਰਕੇ ਲੱਖਾ ਲੋਕਾਂ ਨੂੰ ਆਰਥਿਕ ਮੰਦਹਾਲੀ ਵਲ ਧਕੇਲਿਆ ਹੈ ।ਅਜ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਪਰਲ ਕੰਪਨੀ ਵਿਚੋਂ ਨਿਵੇਸ਼ਕਾ ਦੇ ਪੈਸੇ ਵਾਪਸ ਕਰਵਾਉਣ ਲਈ ਪੂਰੇ ਪੰਜਾਬ ਦੇ ਐਸ ਡੀ ਐਮ ਸਾਹਿਬਾਨ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਹਨ।ਇਸੇ ਲੜੀ ਤਹਿਤ ਜਿਲ੍ਹਾ ਮਾਨਸਾ ਵਿੱਚ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਹੇਠ ਐਸ ਡੀ ਐਮ ਮਾਨਸਾ ਨੂੰ ਮੰਗ ਪੱਤਰ ਦੇਣ ਸਮੇਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੋਂ ਇਲਾਵਾ ਕੈਪਟਨ ਜੋਗਿੰਦਰ ਸਿੰਘ ਔਤਾਵਾਲੀ, ਕੈਪਟਨ ਗੁਰਚਰਨ ਸਿੰਘ ਬਾਜੇਵਾਲਾ, ਹਰਜਿੰਦਰ ਸਿੰਘ ਹੈਰੀ, ਸੁਰੇਸ਼ ਕੁਮਾਰ ਬਾਂਸਲ, ਅਮਨਦੀਪ ਸੋਨੀ, ਜੁਗਰਾਜ ਸਿੰਘ ਮਾਨਸਾ, ਗਗਨਦੀਪ ਰਾਏਪੁਰ, ਕੁਲਦੀਪ ਸਿੰਘ ਛਾਪਿਆਵਾਲੀ,ਇੰਦਰਪਾਲ ਸਿੰਘ ਫੌਜੀ, ਬਿਕਰ ਸਿੰਘ ਫੌਜੀ ਆਦਿ ਹਾਜ਼ਰ ਸਨ ।
ਐਸ ਡੀ ਐਮ ਸਰਦੂਲਗੜ੍ਹ ਨੂੰ ਮੰਗ ਪੱਤਰ ਦੇਣ ਸਮੇਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਬਲੈਤੀ ਰਾਮ ਚੋਟੀਆਂ, ਹਰਭਜਨ ਸਿੰਘ ਆਦਮਕੇ, ਰਾਕੇਸ਼ ਕਾਲਾ ਥਰਾਜ, ਭੋਲਾ ਸਿੰਘ ਪੰਜਵਾਲਾ, ਮਾ ਦਾਨਾ ਸਿੰਘ ਚੋਟੀਆਂ, ਹਰਦੇਵ ਸਿੰਘ ਮੀਰਪੁਰ, ਰਾਮ ਰਾਖਾ ਥਰਾਜ, ਮਨਦੀਪ ਕੁਮਾਰ ਚੋਟੀਆਂ ਆਦਿ ਹਾਜ਼ਰ ਸਨ।
ਐਸ ਡੀ ਐਮ ਬੁਢਲਾਡਾ ਨੂੰ ਮੰਗ ਪੱਤਰ ਦੇਣ ਸਮੇਂ ਮਾ ਕਲਾਧਾਰੀ ਸਰਮਾ, ਡਾ ਨਾਜਰ ਸਿੰਘ, ਨਾਇਬ ਸਿੰਘ ਖਡਿਆਲ, ਕਰਿਸਨ ਕੁਮਾਰ, ਨਛੱਤਰ ਸਿੰਘ ਆਦਿ ਸਾਮਲ ਸਨ ।
ਸਾਂਝਾ ਕਰੋ

ਪੜ੍ਹੋ