ਰੇਯਾਨਾ ਬਰਨਾਵੀ ਬਣੀ ਪਹਿਲੀ ਸਾਊਦੀ ਅਰਬ ਦੀ ਪੁਲਾੜ ਯਾਤਰੀ  

ਸਾਊਦੀ ਅਰਬ : ‘ਸਪੇਸਐਕਸ’ ਪ੍ਰਾਈਵੇਟ ਰਾਕੇਟ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਰਾਕੇਟ ਵਿਚ ਸਾਊਦੀ ਅਰਬ ਦੀ ਪੁਲਾੜ ਯਾਤਰੀ ਰੇਯਾਨਾ ਬਰਨਾਵੀ ਵੀ ਸਵਾਰ ਸੀ। ਉਹ ਦਹਾਕਿਆਂ ਬਾਅਦ ਪੁਲਾੜ ਵਿਚ ਜਾਣ ਵਾਲੀ ਪਹਿਲੀ ਸਾਊਦੀ ਅਰਬ ਦੀ ਪੁਲਾੜ ਯਾਤਰੀ ਹੈ।

ਇਸ ਤੋਂ ਪਹਿਲਾਂ ਸਾਲ 1985 ਵਿਚ ਸਾਊਦੀ ਕਰਾਊਨ ਪ੍ਰਿੰਸ ਸੁਲਤਾਨ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਵੀ ਅਮਰੀਕਾ ਦੇ ਪੁਲਾੜ ਮਿਸ਼ਨ ਨਾਲ ਪੁਲਾੜ ਵਿਚ ਗਏ ਸਨ ਅਤੇ ਇਸ ਤਰ੍ਹਾਂ ਉਹ ਪੁਲਾੜ ਵਿਚ ਜਾਣ ਵਾਲੇ ਪਹਿਲੇ ਅਰਬ ਮੁਸਲਮਾਨ ਬਣ ਗਏ ਸਨ।

ਦੱਸ ਦੇਈਏ ਕਿ ਜਿਵੇਂ-ਜਿਵੇਂ ਦੁਨੀਆ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਵਿਕਲਪਾਂ ਵੱਲ ਵਧ ਰਹੀ ਹੈ, ਦੁਨੀਆ ਵਿਚ ਤੇਲ ਦੀ ਮਹੱਤਤਾ ਘਟਦੀ ਜਾਵੇਗੀ। ਆਉਣ ਵਾਲੇ 15-20 ਸਾਲਾਂ ਵਿੱਚ ਤੇਲ ਆਪਣੀ ਚਮਕ ਗੁਆ ਸਕਦਾ ਹੈ। ਸਾਊਦੀ ਅਰਬ ਵੀ ਇਸ ਗੱਲ ਨੂੰ ਸਮਝ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਸਾਊਦੀ ਅਰਬ ਆਪਣੀ ਆਰਥਿਕਤਾ ਦੀ ਤੇਲ ‘ਤੇ ਨਿਰਭਰਤਾ ਘਟਾਉਣ ਅਤੇ ਸੈਰ-ਸਪਾਟੇ ਆਦਿ ‘ਤੇ ਨਿਰਭਰਤਾ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ‘ਚ ਸਾਊਦੀ ਅਰਬ ‘ਚ ਹੋ ਰਹੇ ਬਦਲਾਅ ਨੂੰ ਵੀ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ।

ਸਾਂਝਾ ਕਰੋ