ਨਜਮ / ਦਿੱਲੀ/ ਬਿੰਦਰ ਬਿਸਮਿਲ

ਬੜੀ ਮਜ਼ਬੂਰ ਹੈ ਦਿੱਲੀ…
ਨਾ ਕੁੱਝ ਵੇਖ ਸਕਦੀ ਹੈ ,
ਨਾ ਕੁੱਝ ਸੁਣ ਸਕਦੀ ਹੈ ,
ਨਾ ਕੁੱਝ ਬੋਲ ਸਕਦੀ ਹੈ |
ਸਮੇਂ ਦੇ ਹਾਕਮਾਂ ਨੇ…
ਇਸਦੀਆਂ ਹਨ
ਨੋਚੀਆਂ ਅੱਖੀਆਂ ,
ਕੰਨੀਂ ਢਾਲਿਆ ਸਿੱਕਾ
‘ਤੇ ਇਸਦੀਆਂ
ਸੀਤੀਆਂ ਬੁੱਲੀਆਂ |
ਬੜੀ ਮਜ਼ਬੂਰ ਹੈ ਦਿੱਲੀ…
ਚਾਹੁੰਦਿਆਂ ਹੋਇਆਂ ਵੀ
ਕੁੱਝ ਵੇਖ ਨਹੀਂ ਸਕਦੀ ,
ਇਹ ਅੰਨ੍ਹੀ ਦਿੱਲੀ |
ਕੁੱਝ ਸੁਣ ਨਹੀਂ ਸਕਦੀ ,
ਇਹ ਬੋਲੀ ਦਿੱਲੀ |
‘ਤੇ ਕੁੱਝ ਬੋਲ ਨਹੀਂ ਸਕਦੀ ,
ਇਹ ਗੂੰਗੀ ਦਿੱਲੀ |
ਤਾਹੀਂਓਂ ਤੇ …
ਇਹ ਖ਼ਾਮੋਸ਼ ਹੈ ਦਿੱਲੀ ,
ਪਈ ਬੇਹੋਸ਼ ਹੈ ਦਿੱਲੀ ,
ਇੱਕ ਜ਼ਿੰਦਾ ਲਾਸ਼ ਹੈ ਦਿੱਲੀ |
ਬੜੀ ਬੇਵੱਸ ਹੈ ਦਿੱਲੀ |
ਬੜੀ ਮਜ਼ਬੂਰ ਹੈ ਦਿੱਲੀ |
ਬੜੀ ਮਜ਼ਬੂਰ ਹੈ ਦਿੱਲੀ |

ਬਿੰਦਰ ਬਿਸਮਿਲ

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...