ਮੇਟਾ ਦੀ ਮਾਲਕੀ ਵਾਲੇ ਵੱਟਸਐਪ ਵੱਲੋਂ ਇਕ ਨਵੇਂ ਫੀਚਰ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਫੋਟੋਆਂ ਨੂੰ ਭੇਜਣ ਵੇਲੇ ਉਨ੍ਹਾਂ ਦੀ ਅਸਲ ਕੁਆਲਿਟੀ ਨਸ਼ਟ ਨਹੀਂ ਹੋਵੇਗੀ। ਡਬਲਿਊਏ ਬੀਟਾਇਨਫੋ ਅਨੁਸਾਰ ਇਸ ਨਵੇਂ ਫੀਚਰ ਨਾਲ ਖਪਤਕਾਰਾਂ ਨੂੰ ਫੋਟੋ ਦੇ ਖਰਾਬ ਹੋਣ ਦੀ ਚਿੰਤਾ ਨਹੀਂ ਸਤਾਏਗੀ। ਇਕ ਖਬਰ ਅਨੁਸਾਰ ਫੋਟੋਆਂ ਨੂੰ ਅਸਲ ਕੁਆਲਿਟੀ ਵਿੱਚ ਭੇਜਣ ਵਾਲੇ ਇਸ ਫੀਚਰ ਦਾ ਵਿਕਾਸ ਕੀਤਾ ਜਾ ਰਿਹਾ ਹੈ।