ਬੀਜਿੰਗ : ਚੀਨ ਨੇ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਕਾਰਨ ਹਾਲ ਹੀ ਦੇ ਸਾਲਾਂ ‘ਚ ਪਹਿਲੀ ਵਾਰ ਕੁੱਲ ਆਬਾਦੀ ‘ਚ ਗਿਰਾਵਟ ਦਾ ਐਲਾਨ ਕੀਤਾ ਹੈ | ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਦੇਸ਼ ‘ਚ ਪਿਛਲੇ ਸਾਲ ਦੇ ਮੁਕਾਬਲੇ 2022 ਦੇ ਅੰਤ ‘ਚ 850,000 ਆਬਾਦੀ ਘਟੀ | ਬਿਊਰੋ ਸਿਰਫ ਮੁੱਖ ਭੂਮੀ ਚੀਨ ਦੀ ਆਬਾਦੀ ਦੀ ਗਿਣਤੀ ਕਰਦਾ ਹੈ, ਹਾਂਗਕਾਂਗ, ਮਕਾਓ ਅਤੇ ਸਵੈ-ਸ਼ਾਸਨ ਵਾਲੇ ਤਾਇਵਾਨ ਦੇ ਨਾਲ-ਨਾਲ ਵਿਦੇਸ਼ੀ ਨਿਵਾਸੀਆਂ ਨੂੰ ਛੱਡ ਦਿੰਦਾ ਹੈ | ਬਿਊਰੋ ਨੇ ਕਿਹਾ ਕਿ ਦੇਸ਼ ਦੀ ਆਬਾਦੀ 1.041 ਕਰੋੜ ਮੌਤਾਂ ਦੇ ਮੁਕਾਬਲੇ 9.56 ਲੱਖ ਜਨਮ ਦੇ ਨਾਲ 1.411.75 ਅਰਬ ਰਹਿ ਗਈ ਹੈ | ਇਨ੍ਹਾਂ ਵਿੱਚੋਂ 72.206 ਕਰੋੜ ਪੁਰਸ਼ ਅਤੇ 68.969 ਕਰੋੜ ਔਰਤਾਂ ਹਨ | ਚੀਨ ਲੰਬੇ ਸਮੇਂ ਤੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ ਪਰ ਭਾਰਤ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ |
