ਘਾਟ / ਮਿੰਨੀ ਕਹਾਣੀ/ ਮਹਿੰਦਰ ਸਿੰਘ ਮਾਨ

ਮੇਰਾ ਵੱਡਾ ਭਰਾ ਖਰੜ ਆਪਣਾ ਘਰ ਬਣਾ ਕੇ ਕਈ ਸਾਲਾਂ ਤੋਂ ਰਹਿ ਰਿਹਾ ਹੈ। ਅੱਜ ਉਸ ਨੂੰ ਮਿਲਣ ਲਈ ਮੇਰਾ ਦਿਲ ਕੀਤਾ, ਭਾਵੇਂ ਟੈਲੀਫੋਨ ਤੇ ਉਸ ਨਾਲ ਹਫਤੇ ਵਿੱਚ ਇੱਕ ਵਾਰੀ ਗੱਲ ਹੋ ਜਾਂਦੀ ਹੈ। ਮੈਂ ਬਲਾਚੌਰ ਦੇ ਬੱਸ ਸਟੈਂਡ ਤੋਂ ਖਰੜ ਜਾਣ ਵਾਲੀ ਬੱਸ ਵਿੱਚ ਬੈਠ ਗਿਆ। ਬੱਸ ਸਵਾਰੀਆਂ ਨਾਲ ਪੂਰੀ ਭਰ ਗਈ। ਇੱਕ ਵੀ ਸੀਟ ਖਾਲੀ ਨਹੀਂ ਸੀ। ਡਰਾਈਵਰ ਨੇ ਬੱਸ ਸਟਾਰਟ ਕੀਤੀ।ਕੁੱਝ ਮਿੰਟਾਂ ‘ਚ ਹੀ ਬੱਸ ਕਾਠਗੜ੍ਹ ਦੇ ਬੱਸ ਸਟੈਂਡ ਤੇ ਪਹੁੰਚ ਗਈ। ਡਰਾਈਵਰ ਨੇ ਹੋਰ ਸਵਾਰੀਆਂ ਚੜ੍ਹਾਉਣ ਲਈ ਬਰੇਕ ਮਾਰੀ। ਬੱਸ ਵਿੱਚ ਕਈ ਸਵਾਰੀਆਂ ਨਵੀਆਂ ਚੜ੍ਹ ਗਈਆਂ। ਇਨ੍ਹਾਂ ਵਿੱਚ ਇੱਕ ਔਰਤ ਆਪਣੇ ਦੋ ਬੱਚਿਆਂ ਨਾਲ ਵੀ ਚੜ੍ਹ ਗਈ ਸੀ। ਕੁੜੀ ਪੰਜ ਕੁ ਸਾਲ ਦੀ ਲੱਗਦੀ ਸੀ ਤੇ ਸਾਲ ਕੁ ਦਾ ਮੁੰਡਾ ਉਸ ਨੇ ਗੋਦੀ ਚੁੱਕਿਆ ਹੋਇਆ ਸੀ। ਉਸ ਨੇ ਬੈਠੀਆਂ ਸਵਾਰੀਆਂ ਵੱਲ ਦੇਖਿਆ ਤਾਂ ਕਿ ਕੋਈ ਉਸ ਨੂੰ ਆਪਣੀ ਸੀਟ ਬੈਠਣ ਲਈ ਦੇ ਦੇਵੇ।ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ। ਮੈਂ ਆਪਣੀ ਸੀਟ ਤੋਂ ਉੱਠਦੇ ਹੋਏ ਆਖਿਆ,”ਧੀਏ,ਇੱਥੇ ਬਹਿ ਜਾ। ਤੇਰਾ ਦੋ ਬੱਚਿਆਂ ਨਾਲ ਖੜ੍ਹਨਾ ਬੜਾ ਔਖਾ ਆ। ਮੈਂ ਤਾਂ ਔਖਾ, ਸੌਖਾ ਖੜ੍ਹ ਲਵਾਂਗਾ।”
“ਤੁਸੀਂ ਤਾਂ ਆਪ ਬਜ਼ੁਰਗ ਹੋ। ਤੁਹਾਡਾ ਖੜ੍ਹਨਾ ਠੀਕ ਨਹੀਂ। ਤੁਸੀਂ ਬੈਠ ਜਾਉ। ਮੈਂ ਖੜ੍ਹ ਜਾਨਾ।” ਮੇਰੇ ਖੱਬੇ ਪਾਸੇ ਬੈਠੇ ਨੌਜਵਾਨ ਨੇ ਆਖਿਆ। ਉਹ ਆਪਣੀ ਸੀਟ ਤੋਂ ਉੱਠ ਕੇ ਖੜ੍ਹ ਗਿਆ। ਔਰਤ ਆਪਣੇ ਦੋਹਾਂ ਬੱਚਿਆਂ ਨਾਲ ਸੀਟ ਤੇ ਬੈਠ ਗਈ। ਮੈਂ ਸੋਚ ਰਿਹਾ ਸਾਂ, ਸਾਡੇ ਸਮਾਜ ਵਿੱਚ ਚੰਗੇ ਸੰਸਕਾਰ ਵਾਲੇ ਬੰਦਿਆਂ ਦੀ ਘਾਟ ਨਹੀਂ ਹੈ, ਕੇਵਲ ਉਨ੍ਹਾਂ ਨੂੰ ਹਲੂਣਾ ਦੇਣ ਦੀ ਲੋੜ ਹੈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...