ਨਵੀਂ ਦਿੱਲੀ, 13 ਅਗਸਤ– ਚੰਦਰਯਾਨ-2, ਜੋ ਕਿ ਇਸਰੋ ਦਾ ਦੂਜਾ ‘ਚੰਦਰ ਮਿਸ਼ਨ’ ਹੈ, ਨੇ ਚੰਦਰਮਾ ਦੀ ਸਤ੍ਵਾ ’ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦਾ ਪਤਾ ਲਾਇਆ ਹੈ। ਮਿਸ਼ਨ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ।
ਭਾਰਤੀ ਪੁਲਾੜ ਖੋਜ ਸੰਸਥਾ (ਆਈਐੱਸਆਰਓ) ਦਾ ਸਾਬਕਾ ਚੇਅਰਮੈਨ ਏ.ਐੱਸ. ਕਿਰਨ ਕੁਮਾਰ ਦੇ ਸਹਿਯੋਗ ਨਾਲ ਲਿਖੇ ਗਏ ਇੱਕ ਪਰਚੇ ਵਿੱਚ ਕਿਹਾ ਗਿਆ ਹੈ ਕਿ ‘ਚੰਦਰਯਾਨ-2’ ਵਿੱਚ ਲੱਗੇ ਉਪਕਰਨਾਂ ਵਿੱਚ ‘ਇਮੇਜਿੰਗ ਇੰਫਰਾਰੈੱਡ ਸਪੈਕਟੋਮੀਟਰ ਨਾਂ ਇੱਕ ਯੰਤਰ ਵੀ ਹੈ ਜੋ ਆਲਮੀ ਵਿਗਿਆਨਕ ਅੰਕੜਾ ਪ੍ਰਾਪਤ ਕਰਨ ਲਈ 100 ਕਿਲੋਮੀਟਰ ਦੇ ਇੱਕ ਧਰੁਵੀ ਕੇਂਦਰ ਨਾਲ ਸਬੰਧਤ ਕੰਮ ਰਿਹਾ ਹੈ।
‘ਕਰੰਟ ਸਾਇੰਸ’ ਰਸਾਲੇ ਵਿੱਚ ਛਪੇ ਪਰਚੇ ’ਚ ਕਿਹਾ ਗਿਆ ਹੈ, ‘ਆਈਆਈਆਰਐੱਸ ਤੋਂ ਮਿਲੇ ਸ਼ੁਰੂਆਤੀ ਅੰਕੜਿਆਂ ਤੋਂ ਚੰਦਰਮਾ ’ਤੇ ਚੰਦਰਮਾ ’ਤੇ 29 ਡਿਗਰੀ ਉੱਤਰੀ ਅਤੇ 62 ਡਿਗਰੀ ਉੱਤਰੀ ਅਕਸ਼ਾਂਸ਼ ਵਿਚਾਲੇ ਵਿਆਪਕ ਜਲ ਮਿਸ਼ਰਣ ਅਤੇ ਅਮਿਸ਼ਰਤ ਹਾਈਡ੍ਰੌਕਸਿਲ (ਓਐੱਚ) ਅਤੇ ਪਾਣੀ (ਐੱਚ2ਓ) ਅਣੂਆਂ ਦੀ ਮੌਜੂਦਗੀ ਸਪੱਸ਼ਟ ਰੂਪ ’ਚ ਦਿਖਾਈ ਦਿੰਦੀ ਹੈ।’ ਇਸ ਵਿੱਚ ਕਿਹਾ ਗਿਆ ਹੈ ਕਿ ਪਲੇਜੀਓਕਲੇਸ ਭਰਪੂਰ ਚਟਾਨਾਂ ’ਚ ਚੰਦਰਮਾ ਦੇ ਹਨੇਰੇ ਵਾਲੇ ਮੈਦਾਨੀ ਖੇਤਰ ਦੀ ਤੁਲਨਾ ’ਚ ਜ਼ਿਆਦਾ ਓਐੱਚ (ਹਾਈਡ੍ਰੌਕਸਿਲ) ਜਾਂ ਸੰਭਾਵਿਤ ਐੱੱਚ2ਓ (ਪਾਣੀ) ਅਣੂ ਮਿਲੇ ਹਨ। ਜ਼ਿਕਰਯੋਗ ਹੈ ਕਿ ਮਿਸ਼ਨ ‘ਚੰਦਰਯਾਨ-2’ ਤੋਂ ਭਾਵੇਂ ਮਨਚਾਹੇ ਨਤੀਜੇ ਨਹੀਂ ਮਿਲੇ ਪਰ ਇਸ ਨਾਲ ਸਬੰਧਤ ਇਹ ਘਟਨਾਕ੍ਰਮ ਕਾਫ਼ੀ ਮਾਅਨੇ ਰੱਖਦਾ ਹੈ।