
ਫਗਵਾੜਾ, 12 ਅਗਸਤ( ਏ.ਡੀ.ਪੀ. ਨਿਊਜ਼ ) ਫਗਵਾੜਾ ਦੀ ਸਿਰਮੋਰ ਸਮਾਜਕ ਸੰਸਥਾ “ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ (ਰਜਿ.)” ਦੇ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਦੇ ਉਪਰਾਲੇ ਅਤੇ ਸਮੂਹ ਮੈਂਬਰ ਦੇ ਸਹਿਯੋਗ ਨਾਲ ਵਰਿੰਦਰ ਪਾਰਕ ਵਿਖੇ ਵਣ-ਮਹਾਉਤਸਵ ਮਨਾਇਆ ਗਿਆ। ਜਿਸ ਵਿਚ ਅੱਖਾਂ ਦੇ ਮਸ਼ਹੂਰ ਡਾਕਟਰ ਐਸ.ਰਾਜਨ ਵਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਸਮੂਹ ਮੈਬਰਾਂ ਵੱਲੋਂ ਤਾਰੁਫ ਕਰਵਾਏ ਫੁੱਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ। ਸੰਸਥਾ ਤੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਣ-ਮਹਾਉਤਸਵ ਦੀ ਮਹੱਤਤਾ ਅਤੇ ਮਕਸਦ ਬਾਰੇ ਦੱਸਿਆ ਕਿ ਜਿਵੇਂ ਇਸਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਵਣ, ਜੰਗਲ ਅਤੇ ਦਰੱਖਤਾਂ ਨੂੰ ਦਰਸਾਉ਼ਂਦਾ ਹੈ ਅਤੇ ਮਹਾਉਤਸਵ ਮਤਲਬ ਸਭ ਤੋਂ ਵੱਡਾ ਤਿਉਹਾਰ ਜਿਸਨੂੰ ਹਰ ਸਾਲ ਮਿਤੀ 1 ਜੁਲਾਈ ਤੋਂ 7 ਜੁਲਾਈ ਤੱਕ ਦਰੱਖਤ ਅਤੇ ਬੂਟੇ ਲਗਾ ਤੇ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ ਸੰਨ 1950 ਵਿਚ ਜੁਲਾਈ ਮਹੀਨੇ ਉਸ ਸਮੇਂ ਦੇ ਕੇਂਦਰ ਮੰਤਰੀ ਕੇ.ਐਮ ਮੁਨਸ਼ੀ ਫੂਡ ਅਤੇ ਐਗਰੀਕਲਚਰਲ ਵਲੋਂ ਦਿੱਲੀ ਰਾਜਘਾਟ ਵਿਚ ਇਕ ਦਰੱਖਤ ਲਗਾ ਕੇ ਕੀਤੀ ਗਈ। ਇਹਨਾਂ ਨੂੰ ਫਾਦਰ ਆਫ ਵਣ-ਮਹਾਉਤਸਵ ਵੀ ਕਿਹਾ ਜਾਂਦਾ ਹੈ। ਵਣ ਤੋਂ ਬਿਨਾਂ ਸਾਡੇ ਜੀਵਨ ਦੀ ਹੋਂਦ ਨਹੀਂ ਰਹਿ ਸਕਦੀ। ਲਕੜੀ, ਛਾਂਅ, ਫੱਲ, ਫੁੱਲ ਅਤੇ ਦਵਾਈਆਂ ਤੋਂ ਇਲਾਵਾ ਆਕਸੀਜਨ ਨਾਲ ਵਾਤਾਵਰਨ ‘ਚ ਸੁੱਖ ਰੱਖਦੇ ਹਨ, ਜ਼ਮੀਨ ਦੇ ਕਟਾਅ ਨੂੰ ਰੋਕਦੇ ਹਨ।
ਡਾ.ਐਸ.ਰਾਜਨ ਨੇ ਆਪਨੇ ਪ੍ਰਧਾਨਗੀ ਭਾਸ਼ਨ ਵਿਚ ਸੁਸਾਇਟੀ ਵੱਲੋਂ ਇਸ ਉਪਰਾਲੇ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਹਰੇਕ ਬੰਦੇ ਨੂੰ ਆਪਣੇ ਜੀਵਨ ਵਿਚ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਪਰਿਆਵਰਣ ਸਾਫ ਰਹੇ। ਆਕਸੀਜਨ ਦੀ ਮਾਤਰਾ ਬਣੀ ਰਹੇ। ਉਹ ਖੁੱਦ ਵੀ ਕੁਦਰਤ ਦੇ ਪੇ੍ਰਮੀ ਹਨ ਅਤੇ ਇਸ ਬਰਸਾਤ ਦੇ ਮੌਸਮ ਵਿਚ ਕਈ ਸਕੂਲਾਂ ਵਿਚ ਫੁੱਲ, ਫਲਾਂ ਦੇ ਬੂਟੇ ਲਗਾਏ ਹਨ। ਵਰਿੰਦਰ ਪਾਰਕ ਵਿਚ ਵੀ ਉਹਨਾ ਨੇ ਆਪਨੇ ਕਰ ਕਮਲਾਂ ਨਾਲ ਬੂਟੇ ਲਗਾ ਕੇ ਉਤਸਵ ਦਾ ਆਗਾਜ਼ ਕੀਤਾ।
ਪ੍ਰਧਾਨ ਅਮਰਜੀਤ ਸਿੰਘ ਬਸੂਟਾ ਵੱਲੋਂ ਮੁੱਖ ਮਹਿਮਾਨ ਜੀ ਨੂੰ ਸਨਮਾਨਿਤ ਕਦੇ ਹੋਏ ਮੌਮੈਂਟੋ ਭੇਂਟ ਕੀਤਾ। ਚਮਨ ਲਾਲ ਵਲੋਂ ਤੁਲਸੀ ਦਾ ਬੂਟਾ ਭੇਟ ਕੀਤਾ ਗਿਆ। ਇਸ ਮੌਕੇ ਸਭਾ ਦੇ ਅਹੁਦੇਦਾਰ ਓਮ ਪ੍ਰਕਾਸ਼, ਰਣਜੀਤ ਸਿੰਘ ਨਾਗਲਾ, ਪ੍ਰੇਮ ਪਾਲ ਪੱਬੀ, ਆਸ਼ੂ ਬਜਾਜ, ਬਲਬੀਰ ਸਿੰਘ ਬਸੂਟਾ, ਓਂਕਾਰ ਸਿੰਘ ਪਰਮਾਰ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਗੁਲਾਟੀ, ਦਵਿੰਦਰ ਕੌਸ਼ਲ, ਸ਼ਾਮ ਲਾਲ, ਕੁਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।