ਸੁਨਿਆਰੇ ਨੇ ਮੇਰੀ ਸ਼ਕਲ ਉਤਾਰੀ
ਮੈਂ ਲਗਦੀ ਹਾਂ ਫਿਰ ਬੜੀ ਪਿਆਰੀ
ਸੱਜ ਵਿਆਹੀ ਪਾ ਤੁਰਦੀ ਵਿਹੜੇ
ਖਿੜ ਜਾਂਦੀ ਰੌਣਕ ਚਾਰ ਚੁਫੇਰੇ
ਮੇਰਾ ਝੁੱਗੀਆਂ ਵਿੱਚ ਵੀ ਰੈਣ ਬਸੇਰਾ
ਮੈਂ ਮਹਿਲਾਂ ਵਿੱਚ ਵੀ ਲਾਇਆ ਡੇਰਾ
ਮੈਂ ਹਾਂ ਝਾਂਜਰ ਬੜੀ ਨਸ਼ੀਬਾਂ ਵਾਲੀ
ਮੈਨੂੰ ਪਹਿਨੇ ਕੀ ਗੋਰੀ ਕੀ ਕਾਲ਼ੀ
ਮੈਂ ਆਵਾਂ ਜਦ ਵੀ ਵਿੱਚ ਬਾਜ਼ਾਰਾਂ
ਰਾਜ ਕਰਾਂ ਫਿਰ ਦਿਲਾਂ ਹਜ਼ਾਰਾਂ
ਮੇਰਾ ਨਾਂ ਵਿੱਚ ਗਹਿਣੇ ਆਉਂਦਾਂ
ਛਣ ਛਣ ਦੇ ਵਿੱਚ ਮਨ ਹੈ ਭਾਉਂਦਾ
………………………………
ਸਰਿਤਾ ਕੰਬੋਜ
ਪਿੰਡ:-ਲੱਖੋਵਾਲੀ
ਜਲਾਲਾਬਾਦ,ਫਾਜਿਲਕਾ
ਮੋਬਾਈਲ:-94639-19501