ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਕਾਰਨ ਲੋਕ ਸਭਾ ਵਿਚ ਸਿਰਫ 22 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 28 ਫੀਸਦੀ ਕੰਮ ਹੋ ਸਕਿਆ

ਨਵੀਂ ਦਿੱਲੀ:  19 ਜੁਲਾਈ ਤੋਂ ਸ਼ੁਰੂ ਹੋਇਆ ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਨੂੰ ਤੈਅ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ। ਪੈਗਾਸਸ ਜਾਸੂਸੀ ਮਾਮਲੇ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਸਮੇਤ ਵੱਖ -ਵੱਖ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਵਿਚ ਸਿਰਫ 22 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 28 ਫੀਸਦੀ ਕੰਮ ਹੋ ਸਕਿਆ।ਪੂਰੇ ਸੈਸ਼ਨ ਦੌਰਾਨ ਸੰਸਦ ਵਿਚ ਟਕਰਾਅ ਜਾਰੀ ਰਹੀ ਹਾਲਾਂਕਿ ਦੋਵੇਂ ਸਦਨਾਂ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਸੂਬਿਆਂ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਸੂਚੀ ਬਣਾਉਣ ਦੇ ਅਧਿਕਾਰ ਦੇਣ ਲਈ ਸੰਵਿਧਾਨ ਸੋਧ ਬਿੱਲ ਉੱਤੇ ਚਰਚਾ ਵਿਚ ਹਿੱਸਾ ਲਿਆ।

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਾਰਵਾਈ ਸ਼ੁਰੂ ਹੁੰਦਿਆਂ ਦੱਸਿਆ ਕਿ 17 ਵੀਂ ਲੋਕ ਸਭਾ ਦੀ ਛੇਵੀਂ ਮੀਟਿੰਗ 19 ਜੁਲਾਈ 2021 ਨੂੰ ਸ਼ੁਰੂ ਹੋਈ ਅਤੇ ਇਸ ਦੌਰਾਨ 17 ਬੈਠਕਾਂ ਵਿਚ 21 ਘੰਟੇ 14 ਮਿੰਟ ਕੰਮਕਾਜ ਹੋਇਆ। ਉਹਨਾਂ ਕਿਹਾ “ਸਦਨ ਵਿਚ ਕੰਮਕਾਜ ਉਮੀਦਾਂ ਅਨੁਸਾਰ ਨਹੀਂ ਰਿਹਾ”।ਬਿਰਲਾ ਨੇ ਦੱਸਿਆ ਕਿ ਕਿ ਵਿਘਨ ਕਾਰਨ ਲਗਭਗ 96 ਘੰਟਿਆਂ ਵਿਚੋਂ ਕਰੀਬ 74 ਘੰਟੇ ਕੰਮਕਾਜ ਨਹੀਂ ਹੋ ਸਕਿਆ। ਸਪੀਕਰ ਨੇ ਕਿਹਾ, “ਲਗਾਤਾਰ ਵਿਘਨ ਕਾਰਨ ਸਿਰਫ 22 ਪ੍ਰਤੀਸ਼ਤ ਕੰਮ ਹੀ ਹੋ ਸਕਿਆ। ਉਹਨਾਂ ਦੱਸਿਆ ਕਿ ਸੈਸ਼ਨ ਦੌਰਾਨ ਸੰਵਿਧਾਨ (127 ਵੀਂ ਸੋਧ) ਬਿੱਲ ਸਮੇਤ ਕੁੱਲ 20 ਬਿੱਲ ਪਾਸ ਕੀਤੇ ਗਏ। ਚਾਰ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਅੱਜ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਈ ਕੇਂਦਰੀ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।ਰਾਜ ਸਭਾ ਵਿਚ ਅੱਜ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਕਰੀਬ ਛੇ ਘੰਟਿਆਂ ਤੱਕ ਚਰਚਾ ਕਰਕੇ ਓਬੀਸੀ ਸਬੰਧੀ ਸੰਵਿਧਾਨ (127 ਵੀਂ ਸੋਧ) ਬਿੱਲ ਪਾਸ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਵਿਰੋਧੀ ਮੈਂਬਰਾਂ ਨੇ ਵੱਖ -ਵੱਖ ਮੁੱਦਿਆਂ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਤਿੰਨ ਹੋਰ ਬਿੱਲ ਪਾਸ ਕੀਤੇ ਗਏ। ਇਸ ਤੋਂ ਬਾਅਦ ਉਪ ਚੇਅਰਮੈਨ ਹਰਿਵੰਸ਼ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...