ਕਾਜੂ ਦੀ ਬਰਫੀ ਰੇਸਿਪੀ : ਕਾਜੂ ਦੀ ਬਰਫੀ ਬਹੁਤ ਹੀ ਲੋਕਾਂ ਦੀ ਮਨ ਪਸੰਦ ਮਠਿਆਈ ਹੈ। ਹਰ ਘਰ ਵਿੱਚ ਤੁਹਾਨੂੰ ਕਾਜੂ ਦੀ ਬਰਫੀ ਦੇਖਣ ਨੂੰ ਮਿਲੇਗੀ। ਇਹ ਇੱਕ ਅਜਿਹੀ ਮਠਿਆਈ ਹੈ ਜਿਸ ਨੂੰ ਤੁਸੀ ਆਰਾਮ ਨਾਲ ਘਰ ਉੱਤੇ ਵੀ ਬਣਾ ਸਕਦੇ ਹੋ। ਕਾਜੂ ਦੀ ਬਰਫੀ ਬਣਾਉਣ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ।ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ ਕਾਜੂ, ਦੁੱਧ ਅਤੇ ਚੀਨੀ ਦੀ ਜ਼ਰੂਰਤ ਹੁੰਦੀ ਹੈ।ਤੁਸੀ ਚਾਹੇ ਤਾਂ ਇਸ ਵਿੱਚ ਇਲਾਇਚੀ ਪਾਉਡਰ ਵੀ ਪਾ ਸਕਦੇ ਹੋ।ਇਸ ਉੱਤੇ ਤੁਸੀ ਚਾਂਦੀ ਦਾ ਵਰਕ ਲਗਾਕੇ ਸਰਵ ਕਰ ਸਕਦੇ ਹੋ।
ਕਾਜੂ ਦੀ ਬਰਫੀ ਬਣਾਉਣ ਲਈ ਸਮੱਗਰੀ
250 ਗਰਾਮ ਕਾਜੂ
250 ਗਰਾਮ ਚੀਨੀ
240 ਗਰਾਮ ਦੁੱਧ
ਚਾਂਦੀ ਦਾ ਵਰਕ
(ਬਰਫੀ ਜਮਾਉਣ ਦੇ ਲਈ) ਘੀ ਲੱਗਿਆ ਬਰਤਨ
ਕਾਜੂ ਦੀ ਬਰਫੀ ਬਣਾਉਣ ਦੀ ਵਿਧੀ
– ਸਭ ਤੋਂ ਪਹਿਲਾਂ ਕਾਜੂ ਅਤੇ ਦੁੱਧ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋ।
– ਪੇਸਟ ਵਿੱਚ ਚੀਨੀ ਪਾਓ।ਧੀਮੀ ਅੱਗ ਉਤੇ ਪਕਾਉ।ਜਦੋਂ ਚੀਨੀ ਘੁਲ ਜਾਵੇ, ਤਾਂ ਮਿਕਸਚਰ ਨੂੰ ਇੱਕ ਵਾਰ ਉਬਾਲ ਲਵੋ।
– ਮੀਡੀਅਮ ਅੱਗ ਉੱਤੇ ਮਿਕਸਚਰ ਨੂੰ ਹਿਲਾਉਦੇ ਰਹੋ। ਜਦੋਂ ਮਿਕਸਚਰ ਪੈਨ ਦਾ ਕਿਨਾਰਾ ਛੱਡਣ ਲੱਗੇ ਅਤੇ ਗੂੰਨੇ ਹੋਏ ਆਟੇ ਦੀ ਤਰ੍ਹਾਂ ਹੋ ਜਾਵੇ, ਤਾਂ ਇਸ ਨੂੰ ਅੱਗ ਉਤੋ ਉਤਾਰ ਲਵੋ।
– ਘੀ ਲੱਗੇ ਬਰਤਨ ਉੱਤੇ ਕੱਢ ਲਉ। ਕਰੀਬ ¼ ਅਤੇ 1/8 ਮੋਟੇ ਪੀਸ ਵਿੱਚ ਜਮਾਉਣ ਲਈ ਰੱਖ ਦਿਓ।
– ਬਰਫੀ ਦੇ ਉੱਤੇ ਚਾਂਦੀ ਦਾ ਵਰਕ ਲਗਾਉ।ਠੰਡਾ ਹੋਣ ਲਈ ਰੱਖ ਦਿਓ।
– ਡਾਈਮੰਡ ਸ਼ੇਪ ਵਿੱਚ ਕੱਟ ਕੇ ਸਰਵ ਕਰੋ।