
ਨਵੀਂ ਦਿੱਲੀ : ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ 2019-20 ਵਿਚ ਅਪਣੀ ਆਮਦਨ 3623 ਕਰੋੜ ਰੁਪਏ ਦਿਖਾਈ ਹੈ। ਪਾਰਟੀ ਨੇ ਚੋਣ ਬਾਂਡਾਂ ਰਾਹੀਂ 2555 ਕਰੋੜ ਰੁਪਏ ਕਮਾਏ ਹਨ।ਚੋਣ ਕਮਿਸ਼ਨ ਦੁਆਰਾ ਜਨਤਕ ਕੀਤੇ ਗਏ 2019-20 ਦੇ ਭਾਜਪਾ ਦੇ ਆਡਿਟ ਕੀਤੇ ਗਏ ਸਾਲਾਨਾ ਖਾਤਿਆਂ ਅਨੁਸਾਰ, ਪਾਰਟੀ ਨੂੰ ਰਸੀਦਾਂ ਤੋਂ ਪ੍ਰਾਪਤ ਹੋਈ ਰਕਮ 3623 ਕਰੋੜ 28 ਲੱਖ 6 ਹਜ਼ਾਰ 93 ਰੁਪਏ ਹੈ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਪਾਰਟੀ ਦਾ ਖ਼ਰਚ 1651 ਕਰੋੜ 2 ਲੱਖ 25 ਹਜ਼ਾਰ 425 ਰੁਪਏ ਰਿਹਾ।ਭਾਜਪਾ ਤੋਂ ਇਲਾਵਾ ਸਾਲ 2019-20 ਵਿਚ ਕਾਂਗਰਸ ਪਾਰਟੀ (ਐਨਸੀਪੀ) ਨੂੰ 29.25 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ 100.46 ਕਰੋੜ ਰੁਪਏ, ਡੀਐਮਕੇ ਨੂੰ 45 ਕਰੋੜ ਰੁਪਏ, ਸ਼ਿਵ ਸੇਨਾ ਨੂੰ 41 ਕਰੋੜ ਰੁਪਏ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ 41 ਕਰੋੜ ਰੁਪਏ ਦਿਤੇ ਗਏ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ 2.5 ਕਰੋੜ ਰੁਪਏ ਮਿਲੇ। ਇਹ ਜਾਣਕਾਰੀ ਇਸ ਸਾਲ 22 ਜੁਲਾਈ ਨੂੰ ਚੋਣ ਕਮਿਸ਼ਨ ਨੂੰ ਸੌਂਪੀ ਗਈ ਸੀ। ਪਰ, ਚੋਣ ਕਮਿਸ਼ਨ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਇਸ ਹਫ਼ਤੇ ਜਨਤਕ ਕੀਤਾ ਹੈ।