ਪੰਜ ਰਾਜਾਂ ਦੀ ਸਾਂਝੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਸੱਦੇ ਤੇ ਕਪੂਰਥਲਾ ਜ਼ੋਨ ਦੇ ਇੰਜੀਨੀਅਰਜ਼ ਵੱਲੋ ਕਲਮ ਛੋੜ ਹੜਤਾਲ


ਕਪੂਰਥਲਾ , 11 ਅਗਸਤ 2021 (ਏ.ਡੀ.ਪੀ. ਨਿਊਜ਼ ) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ: ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ), ਇੰਜ: ਸੁਖਵਿੰਦਰ ਸਿੰਘ ਬਾਗੋਵਾਣੀ (ਸਕੱਤਰ ਜਨਰਲ),ਇੰਜ: ਦਿਲਪ੍ਰੀਤ ਸਿੰਘ ਲੋਹਟ ਸੀਨੀਅਰ ਵਾਈਸ ਚੇਅਰਮੈਨ,ਸੂਬਾ ਪ੍ਰਧਾਨ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ ,ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ, ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਨ) ਦੀ ਯੋਗ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਵੱਲੋ ਗਠਿਤ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ, ਤਰੁੱਟੀਆਂ ਭਰਪੂਰ ਸਿਫਾਰਸਾਂ ਅਤੇ ਵਿੱਤ ਵਿਭਾਗ ਵੱਲੋ ਮਿਤੀ 5 ਜੁਲਾਈ 21 ਨੂੰ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਇੰਜ: ਪਰਵਿੰਦਰ ਕੁਮਾਰ , ਸੂਬਾ ਜਨਰਲ ਸਕੱਤਰ ਡੀ: ਈ: ਏ: ਲੋ :ਨਿ: ਵਿ:( ਭ ਤੇ ਮ ) ਸ਼ਾਖਾ ਪੰਜਾਬ ਅਤੇ ਇੰਜ: ਰਾਜੀਵ ਉੱਪਲ ਸੂਬਾ ਜੱਥੇਬੰਦਕ, ਡੀ: ਈ: ਏ: ਪੰਜਾਬ ਦੀ ਪ੍ਰਧਾਨਗੀ ਹੇਠ ਕਪੂਰਥਲਾ ਜ਼ੋਨ ਦੇ ਅਧੀਨ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਸਾਰੇ ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰਜ਼, ਪਦ ਉੱਨਤ- ਉਪ ਮੰਡਲ ਇੰਜੀਨੀਅਰਜ਼, ਅਫਸਰਜ਼ ਨੇ ਕੌਂਸਲ ਦੇ ਦਿੱਤੇ ਸੱਦੇ ਪੂਰਨ ਤੌਰ ਤੇ ਕਲਮ ਛੋੜ ਹੜਤਾਲ ਕੀਤੀ। ਵੱਖ- 2 ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਰਗ ਦੀਆਂ ਜਾਇਜ਼ ਤੇ ਹੱਕੀ ਵਾਜਿਬ ਮੰਗਾਂ ਤੁਰੰਤ ਮੰਨਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ। ਜੱਥੇਬੰਦੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਵਰਗ ਦੇ ਸਾਲ 2011 ਦੇ ਸਕੇਲ ਬਹਾਲ ਕਰਕੇ 3•01 ਦਾ ਗੁਣਾਂਕ ਦੇਣਾ,ਫਿਕਸ ਟਰੈਵਲਿੰਗ ਅਲਾਊਸ ਬਹਾਲ ਕਰਕੇ 80 ਲੀਟਰ ਦੇਣਾ ,ਚੰਡੀਗੜ੍ਹ ਪੈਟਰਨ ਤੇ ਜੂਨੀਅਰ ਇੰਜੀਨੀਅਰ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਸਿਵਲ ਦੀ ਅਸਾਮੀ ਤੇ ਤਰੱਕੀ ਲਈ 50% ਤੋਂ ਤਰੱਕੀ ਕੋਟਾ ਵਧਾ ਕੇ 75% ਕੋਟਾ ਵਧਾ ਕੇ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ,ਪੁਹਾਣੀ ਪੈਂਨਸਨ ਬਹਾਲ ਕਰਨਾ ਆਦਿ ਮੰਗਾਂ ਨੂੰ ਤਰੁੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਜੱਥੇਬੰਦੀ ਵੱਲੋ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ ਕੌਂਸਲ ਵੱਲੋ ਜੋ ਵੀ ਲੋਕਤੰਤਰਿਕ ਸੰਘਰਸ਼ ਪ੍ਰੋਗਰਾਮ ਦਿੱਤਾ ਜਾਵੇਗਾ, ਉਸ ਨੂੰ ਪੂਰਨ ਤੌਰ ਤੇ ਸਫਲ ਬਣਾਇਆ ਜਾਵੇਗਾ ਅਤੇ ਕੌਂਸਲ ਦੇ ਸੱਦੇ ਅਨੁਸਾਰ ਕਲਮ ਛੋੜ ਹੜਤਾਲ ਮਿਤੀ 13 ਅਗਸਤ 2021 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਕਲਮ ਛੋੜ ਰੋਸ ਪ੍ਰਦਰਸ਼ਨ ਵਿੱਚ ਸਾਰੇ ਇੰਜੀਨੀਅਰਿੰਗ ਵਿਭਾਗਾਂ ਦੇ ਬਹੁਤ ਸਾਰੇ ਜੂਨੀਅਰ ਇੰਜੀਨੀਅਰਜ਼, ਸਹਾਇਕ ਇੰਜੀਨੀਅਰਜ਼, ਪਦ ਉੱਨਤ – ਉਪ ਮੰਡਲ ਇੰਜੀਨੀਅਰਜ਼ ਸਾਮਲ ਹੋਏ, ਜਿਨ੍ਹਾਂ ਵਿੱਚ ਇੰਜ: ਸੁਖਦੇਵ ਸਿੰਘ ਐਸ ਡੀ ਈ ਲੋ ਨਿ ਵਿ ਭ ਤੇ ਮ ਸ਼ਾਖਾ ਪੰਜਾਬ , ਇੰਜ: ਪ੍ਰਦੀਪ ਚਟਾਨੀ ਐਸ ਡੀ ਓ ਸੀਵਰੇਜ ਬੋਰਡ , ਇੰਜ: ਪੰਕਜ ਕੁਮਾਰ , ਇੰਜ: ਗੁਰਪ੍ਰੀਤ ਸਿੰਘ , ਇੰਜ: ਜਤਿੰਦਰ ਸਿੰਘ ਵਧੀਕ ਵਿੱਤ ਸਕੱਤਰ ਪੰਜਾਬ , ਇੰਜ: ਜਸਕਰਨ ਸਿੰਘ, ਇੰਜ: ਕੰਵਰ ਗਿੱਲ, ਇੰਜ: ਸਚਿਨ ਖੰਨਾ, ਇੰਜ: ਮੁਕੇਸ਼, ਇੰਜ: ਬਿੰਦਰ ਕੁਮਾਰ, ਇੰਜ: ਸਾਮ ਲਾਲ, ਇੰਜ: ਸੁਖਵਿੰਦਰ ਸਿੰਘ ਆਦਿ (ਸਾਰੇ ਜੇ.ਈ./ਏ.ਈ./ਪਦ ਉੱਨਤ – ਐਸ ਡੀ ਈ, ਐਸ.ਡੀ.ਓ.) ਹਾਜਰ ਹੋਏ।
ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...