ਅਨੁਸ਼ਾਸਨਹੀਣਤਾ ਲਈ ਪਹਿਲਵਾਨ ਵਿਨੇਸ਼ ਫੋਗਾਟ ਅਸਥਾਈ ਰੂਪ ‘ਚ ਮੁਅੱਤਲੀ

ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਲਈ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਇਹੀ ਨਹੀਂ, ਉਨ੍ਹਾਂ ਦੇ ਸਾਥੀ ਪਹਿਲਵਾਨ ਸੋਨਮ ਮਲਿਕ ਨੂੰ ਨੋਟਿਸ ਵੀ ਜਾਰੀ ਕੀਤਾ। ਪਤਾ ਲੱਗਾ ਹੈ ਕਿ ਟੋਕੀਓ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਕਰਾਰੀ ਹਾਰ ਤੋਂ ਬਾਅਦ ਬਾਹਰ ਹੋਈ ਵਿਨੇਸ਼ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤਕ ਦਾ ਸਮਾੈਂ ਦਿੱਤਾ ਗਿਆ ਹੈ, ਜਿਸ ਵਿਚ ਤਿੰਨ ਗੱਲਾਂ ’ਤੇ ਅਨੁਸ਼ਾਸਨਹੀਣਤਾ ਦਾ ਜ਼ਿਕਰ ਹੈ।

ਵਿਨੇਸ਼ (ਹੰਗਰੀ ਤੋਂ ਟੋਕੀਓ ਗਈ ਸੀ, ਜਿਥੇ ਉਨ੍ਹਾਂ ਨੇ ਕੋਚ ਵੋਲਰ ਏਕੋਸ ਨਾਲ ਟਰੇਨਿੰਗ ਲਈ ਸੀ) ਨੇ ਖੇਡ ਪਿੰਡ ਵਿਚ ਰਹਿਣ ਤੇ ਹੋਰ ਭਾਰਤੀ ਟੀਮ ਦੇ ਮੈਂਬਰਾਂ ਨਾਲ ਟਰੇਨਿੰਗ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਭਾਰਤੀ ਦਲ ਦੇ ਅਧਿਕਾਰਿਕ ਸਪਾਂਸਰ ਸ਼ਿਵ ਨਰੇਸ਼ ਦੀ ਜਰਸੀ ਵੀ ਨਹੀਂ ਪਹਿਣੀ ਸੀ।

ਟੋਕੀਓ ਵਿਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਵਿਨੇਸ਼ ਨੇ ਉਸ ਸਮੇਂ ਹੰਗਾਮਾ ਕੀਤਾ ਸੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਤੀ ਸਾਥੀਆਂ ਕੋਲ ਇਕ ਕਮਰਾ ਦਿੱਤਾ ਗਿਆ ਸੀ। ਸੋਨਮ, ਅੰਸ਼ੂ ਮਲਿਕ ਤੇ ਸੀਮਾ ਬਿਸਲਾ ਦੇ ਬਾਰੇ ਵਿਚ ਉਨ੍ਹਾਂ ਨੇ ਇਹ ਤਰਕ ਦਿੱਤਾ ਕਿ ਉਹ ਟੋਕੀਓ ਦੀ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਹੋ ਸਕਦੀ ਹੈ।ਸੂਤਰਾਂ ਨੇ ਦੱਸਿਆ ਕਿ ਉਸ ਨੇ ਕਿਸੇ ਵੀ ਭਾਰਤੀ ਪਹਿਲਵਾਨ ਨਾਲ ਟਰੇਨਿੰਗ ਨਹੀਂ ਲਈ। ਅਜਿਹਾ ਪ੍ਰਤੀਤ ਹੋਇਆ ਜਿਵੇਂ ਉਹ ਹੰਗਰੀ ਟੀਮ ਨਾਲ ਆਈ ਸੀ ਤੇ ਉਸਦਾ ਭਾਰਤੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਕ ਦਿਨ ਉਸਦਾ ਸਮਾਂ ਭਾਰਤੀ ਲੜਕੀਆਂ ਦੀ ਟਰੇਨਿੰਗ ਸਮੇਂ ਨਾਲ ਟਕਰਾਅ ਗਿਆ। ਉਸ ਨੇ ਇਕੱਠਿਆਂ ਟਰੇਨਿੰਗ ਲੈਣ ਤੋਂ ਨਾਂਹ ਕਰ ਦਿੱਤੀ ਸੀ।

ਇਸੇ ਦੌਰਾਨ 19 ਸਾਲਾ ਸੋਨਮ ਨੂੰ ਦੁਰਵਿਵਹਾਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ—ਇਹ ਬੱਚੇ ਸੋਚਦੇ ਹਨ, ਉਹ ਸਟਾਰ ਪਹਿਲਵਾਨ ਬਣ ਗਏ ਹਨ ਤੇ ਕੁਝ ਵੀ ਕਰਨ ਦੇ ਹੱਕਦਾਰ ਹਨ। ਟੋਕੀਓ ਲਈ ਰਵਾਨਾ ਹੋਣ ਤੋਂ ਪਹਿਲਾਂ ਸੋਨਮ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਡਬਲਿਊਐੱਫਆਈ ਦਫਤਰ ਤੋਂ ਆਪਣਾ ਲੈਣਾ ਸੀ, ਪਰ ਉਸਨੇ ਸਾਈ ਦੇ ਅਧਿਕਾਰੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...