ਅੱਜ ਲਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

ਨਵੀਂ ਦਿੱਲੀ: ਦੇਸ਼ ‘ਚ ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 8 ਨਵੰਬਰ ਯਾਨੀ ਕਿ ਅੱਜ ਲਗੇਗਾ। ਚੰਦਰਮਾ ਚੜ੍ਹਨ ਦੇ ਸਮੇਂ ਭਾਰਤ ‘ਚ ਸਾਰੇ ਸਥਾਨਾਂ ‘ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ ਭੂ ਵਿਗਿਆਨ ਮੰਤਰਾਲਾ ਦੇ ਬਿਆਨ ‘ਚ ਦਿਤੀ ਗਈ ਹੈ। ਮੰਤਰਾਲਾ ਅਨੁਸਾਰ, ”ਗ੍ਰਹਿਣ ਦੀ ਅੰਸ਼ਿਕ ਅਤੇ ਪੂਰਨ ਅਵਸਥਾ ਦੀ ਸ਼ੁਰੂਆਤ ਭਾਰਤ ਵਿਚ ਕਿਸੇ ਵੀ ਥਾਂ ਤੋਂ ਵਿਖਾਈ ਨਹੀਂ ਦੇਵੇਗੀ ਕਿਉਂਕਿ ਇਹ ਘਟਨਾ ਭਾਰਤ ‘ਚ ਚੰਦਰਮਾ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋ ਚੁਕੀ ਹੋਵੇਗੀ।”

ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਅੰਸ਼ਿਕ ਅਵਸਥਾ ਦਾ ਸਿਰਫ਼ ਅੰਤ ਹੀ ਵਿਖਾਈ ਦੇਵੇਗਾ। ਇਹ ਚੰਦਰ ਗ੍ਰਹਿਣ ਦੁਪਹਿਰ 2:39 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6:19 ਮਿੰਟ ਤਕ ਚਲੇਗਾ। ਇਹ ਵੀ ਦਸਿਆ ਜਾ ਰਿਹਾ ਹੈ ਕਿ ਚੰਦਰ ਗ੍ਰਹਿਣ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗਾ ਪਰ ਭਾਰਤ ‘ਚ ਇਹ ਚੰਦਰ ਗ੍ਰਹਿਣ ਸ਼ਾਮ 5:30 ਤੋਂ 6:20 ਦੇ ਵਿਚਕਾਰ ਸਾਫ਼ ਦਿਖਾਈ ਦੇਵੇਗਾ।

ਸਾਂਝਾ ਕਰੋ