ਗੁਰਦਾਸਪੁਰ ਦੇ ਖੇਤਾਂ ‘ਚ ਡਿੱਗਿਆ ਡਰੋਨ, ਏਅਰ ਫੋਰਸ ਨੇ ਲਿਆ ਕਬਜ਼ੇ ‘ਚ

ਗੁਰਦਾਸਪੁਰ :  ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ ‘ਚ ਇੱਕ ਡਰੋਨ ਡਿੱਗ ਗਿਆ। ਡਰੋਨ ਕੰਟਰੋਲ ਟੁੱਟਣ ਕਾਰਨ ਖੇਤਾਂ ‘ਚ ਡਿੱਗਿਆ ਹੈ। ਏਆਰਪੀਏ ਡਰੋਨ ਨੂੰ ਏਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ ‘ਚ ਲੈ ਲਿਆ ਹੈ। ਕਰੀਬ ਤਿੰਨ ਵਜੇ ਦੇ ਕਰੀਬ ਪਿੰਡ ਮਾ ਬਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ ‘ਚ ਲਗਾਤਾਰ ਸਵਾ ਘੰਟਾ ਇਕ ਹੈਲੀਕਾਪਟਰ ਅਸਮਾਨ ‘ਚ ਲਗਾਤਾਰ ਉੱਠਦਾ ਵੇਖਿਆ ਗਿਆ।

ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ ‘ਚ ਪਹੁੰਚੇ ਜਿੱਥੇ ਉਨ੍ਹਾਂ ਇਕ ਏਆਰਪੀਏ ਡਰੋਨ ਝੋਨੇ ਦੇ ਖੇਤਾਂ ‘ਚ ਡਿੱਗਾ ਬਰਾਮਦ ਕੀਤਾ। ਇਸ ਘਟਨਾ ਤੋਂ ਬਾਅਦ ਏਅਰ ਫੋਰਸ, ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...