
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ 11ਅਗਸਤ ਸਥਾਨਕ ਸਕੂਲ ਡੀਏਵੀ ਵਿਚ 20 ਪੰਜਾਬ ਬਟਾਲੀਅਨ ਐਨ ਸੀ ਸੀ ਬਠਿੰਡਾ ਵੱਲੋਂ ਡੀਏਵੀ ਸਕੂਲ ਦੇ ਵਿਦਿਆਰਥੀਆਂ ਦੁਆਰਾ ਪਲਾਸਟਿਕ ਦੀ ਵਰਤੋਂ ਦੇ ਵਿਰੁੱਧ ਸਵੱਛਤਾ ਅਭਿਆਨ ਰੈਲੀ ਕੱਢੀ ਗਈ। ਡੀਏਵੀ ਸਕੂਲ ਸਕੂਲ ਨੂੰ 20 ਪੰਜਾਬ ਬਟਾਲੀਅਨ ਐਨਸੀਸੀ ਬਠਿੰਡਾ ਵੱਲੋ 25 ਸਿੱਟਾ ਦਿੱਤੀਆਂ ਗਈਆਂ ਹਨ । ਇਹ ਰੈਲੀ ਸਕੂਲ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਦੁਆਰਾ ਐਨਸੀਸੀ ਦੀ ਵਰਦੀ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰ ਵਿਨੋਦ ਰਾਣਾ ਦੀ ਅਗਵਾਈ ਵਿਚ ਕੱਡੀ ਗਈ । ਇਸ ਮੌਕੇ ਤੇ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪਲਾਸਟਿਕ ਦੀ ਵਰਤੋ ਤੇ ਰੋਕ ਲਗਣੀ ਚਾਹੀਦੀ ਹੈ।